Skip to content
Independent perspectives. Global stories.
BREAKING

ਵਿਦੇਸ਼ ਭੇਜਣ ਦੇ ਨਾਂ ‘ਤੇ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ ‘ਚ ਗਾਇਕ ਸਰਬਜੀਤ ਬੁੱਗਾ ਵਿਰੁੱਧ ਕੇਸ ਦਰਜ

Share this story

ਪੁਲਿਸ ਲਾਰੈਂਸ ਰੋਡ ‘ਤੇ ਖੁੱਲ੍ਹੇ ਦਫਤਰ ਦੀ ਵੀ ਨਿਰਪੱਖ ਕਰੇ ਜਾਂਚ : ਭੰਗੂ

ਅੰਮ੍ਰਿਤਸਰ, 16 ਜਨਵਰੀ (ਦਵਾਰਕਾ ਨਾਥ ਰਾਣਾ)- ਥਾਣਾ ਜੰਡਿਆਲਾ ਗੁਰੂ ਦੇ ਅਧੀਨ ਆਉਦੇ ਪਿੰਡ ਨਿੱਝਰ ਦੇ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਰਾਜੂ ਨਿੱਝਰ ਅਤੇ ਦਇਆ ਸਿੰਘ ਪੁੱੱਤਰ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਪੰਜਾਬ ਦੇ ਉੱਘੇ ਪੰਜਾਬੀ ਗਾਇਕ ਸਰਬਜੀਤ ਸਿੰਘ ਬੁੱਗਾ ਵਾਸੀ ਗੁੰਮਟਾਲਾ ਖਿਲਾਫ ਬਲਬੀਰ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 3 ਲੱਖ ਰੁਪਏ ਦੀ ਠੱਗੀ ਮਾਰਨ ਬਾਰੇ ਦੱਸਿਆ। ਇਸ ਸਬੰਧੀ ਗਾਇਕ ਸਰਬਜੀਤ ਸਿੰਘ ਬੁੱਗਾ ਖਿਲਾਫ ਪੁਲਿਸ ਥਾਣਾ ਜੰਡਿਆਲਾ ਗੁਰੂ ਵਿੱਖੇ ਐਫ.ਆਈ.ਆਰ 0270 ਆਈ.ਪੀ.ਸੀ. 1860/420 ਅਤੇ ਪੰਜਾਬ ਟਰੈਵਲ ਰੈਗੂਲੇਸ਼ਨ ਐਕਟ 2014/13 ਅਧੀਨ ਪਰਚਾ ਦਰਜ਼ ਕੀਤਾ ਗਿਆ ਹੈ, ਪਰ ਅਜੇ ਤੱਕ ਉਕਤ ਗਾਇਕ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਗਾਇਕ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਰਨਲਿਸਟ ਐਸੋਸੀਏਸ਼ਨ (ਰਜਿ) ਪੰਜਾਬ ਯੂਨਿਟ ਅੰਮ੍ਰਿਤਸਰ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਦੱਸਿਆ ਕਿ ਉਕਤ ਪੰਜਾਬੀ ਗਾਇਕ ਸਰਬਜੀਤ ਸਿੰਘ ਬੁੱਗਾ ਤੇ ਜੋ ਵਿਦੇਸ਼ ਭੇਜਣ ਦੇ ਨਾਂ ‘ਤੇ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱੱਗੇ ਹਨ, ਉਸ ਨਾਲ ਬਾਕੀ ਪੰਜਾਬ ਦੇ ਨਾਮਵਰ ਗਾਇਕਾਂ ਦਾ ਵੀ ਨਾਮ ਬਦਨਾਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਗਾਇਕ ਸਰਬਜੀਤ ਸਿੰਘ ਬੁੱਗਾ ਨੇ ਭਾਈਵਾਲੀ ਤੇ ਅੰਮ੍ਰਿਤਸਰ ਦੇ ਲਾਰੈਸ ਰੋਡ ਵਿੱਖੇ ਜੀ.ਆਰ.ਡੀ ਇੰਟਰਪਰਾਇਜਜ ਨਾਂ ਤੇ ਦਫਤਰ ਖੋਲਿਆ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਗਾਇਕ ਸਰਬਜੀਤ ਸਿੰਘ ਬੁੱਗਾ ਇਸ ਦਫਤਰ ਰਾਹੀ ਵੀ ਲੋਕਾਂ ਨਾਲ ਠੱਗੀ ਮਾਰ ਸਕਦਾ ਹੈ। ਹਰਪਾਲ ਭੰਗੂ ਨੇ ਅਖੀਰ ਵਿਚ ਜ਼ਿਲ੍ਹਾ ਪੁਲਸ ਕਮਿਸ਼ਨਰ ਕੋਲ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ‘ਤੇ 3 ਲੱਖ ਰੁਪਏ ਦੀ ਮਾਰੀ ਠੱਗੀ ਦੇ ਨਾਲ-ਨਾਲ ਲਾਰੈਸ ਰੋਡ ਤੇ ਖੁੱਲੇ ਦਫਤਰ ਦੀ ਵੀ ਨਿਰਪੱਖ ਜਾਂਚ ਕੀਤੀ ਜਾਵੇ।

WRITTEN BY