ਮੁੰਬਈ, 8 ਜੂਨ (ਪੀ. ਟੀ)- ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਅੱਜ ਤੋਂ ਮੈਟਰੋ ਦਾ ਸਫਰ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਪਹਿਲੀ ਮੈਟਰੋ ਰੇਲ ਜੋ ਵਰਸੋਵਾ ਤੋਂ ਘਾਟਕੋਪਰ ਦੇ ਵਿਚਕਾਰ ਦੌੜੇਗੀ ਨੂੰ ਹਰੀ ਝੰਡੀ ਦਿਖਾਈ। ਹਾਲਾਂਕਿ ਮੈਟਰੋ ਦੇ ਕਿਰਾਏ ਨੂੰ ਲੈ ਕੇ ਸਰਕਾਰ ਅਤੇ ਮੈਟਰੋ ਸੰਚਾਲਨ ਏਜੰਸੀਆਂ ਵਿਚਕਾਰ ਵਿਵਾਦ ਬਣਿਆ ਹੋਇਆ। ਸਰਕਾਰ ਘੱਟੋ ਘੱਟ ਕਿਰਾਇਆ 9 ਰੁਪਏ ਤੋ 13 ਰੁਪਏ ਵਿਚਕਾਰ ਚਾਹੁੰਦੀ ਹੈ, ਜਦਕਿ ਸੰਚਾਲਨ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਕਿਰਾਇਆ 10 ਰੁਪਏ ਤੋਂ 40 ਰੁਪਏ ਵਿਚ ਹੋਵੇਗਾ।
ਮੁੰਬਈ ‘ਚ ਮੈਟਰੋ ਰੇਲ ਨੂੰ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਦਿਖਾਈ ਹਰੀ ਝੰਡੀ



