ਬਗਦਾਦ, 8 ਜੂਨ (ਪੀ. ਟੀ)- ਇਰਾਕ ਦੀ ਰਾਜਧਾਨੀ ’ਚ ਬੀਤੀ ਰਾਤ ਹੋਏ ਇਕ ਤੋਂ ਬਾਅਦ ਕਈ ਕਾਰ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 44 ਲੋਕਾਂ ਦੀ ਮੌਤ ਹੋ ਗਈ ਜਦਕਿ ਅੱਤਵਾਦੀ ਅਨਬਾਰ ਪ੍ਰਾਂਤ ਦੀ ਇਕ ਯੂਨੀਵਰਸਿਟੀ ’ਚ ਵੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਗਦਾਦ ‘ਚ ਸ਼ਿਆ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਸਹਿਮੇ ਹੋਏ ਹਨ। ਹਮਲਾਵਰਾਂ ਨੇ ਖੁਦ ਨੂੰ ਅਲਕਾਇਦਾ ਤੋਂ ਅਲੱਗ ਹੋਏ ਗੁੱਟ ਤੋਂ ਦੱਸਿਆ ਹੈ। ਜਿਸ ਨੂੰ ਇਸਲਾਮਿਕ ਸਟੇਟ ਆਫ ਇਰਾਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ।
ਇਰਾਕ ‘ਚ ਸਿਲਸਿਲੇਵਾਰ ਧਮਾਕਿਆਂ ਕਾਰਨ 44 ਲੋਕਾਂ ਦੀ ਮੌਤ


