Skip to content
Independent perspectives. Global stories.
BREAKING

ਸਾਜਿਸ਼ ਤਹਿਤ ਦਰਜ ਹੋਏ ਪਰਚੇ ਨੂੰ ਰੱਦ ਕਰਨ ਦੀ ਮੰਗ

Share this story

ਫਰੀਦਕੋਟ, 19 ਜੁਲਾਈ (ਰਣਜੀਤ ਬਿੱਟਾ)-ਫ਼ਰੀਦਕੋਟ ਦੀ ਵਸਨੀਕ ਇੱਕ ਔਰਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਉਸ ਦੇ ਪਤੀ ਖਿਲਾਫ਼ ਕਥਿਤ ਸਾਜਿਸ਼ ਤਹਿਤ ਦਰਜ ਹੋਏ ਮੁਕੱਦਮੇ ਨੂੰ ਰੱਦ ਕੀਤਾ ਜਾਵੇ। ਮਧੂ ਅੱਤਰੀ ਵਾਸੀ ਫ਼ਰੀਦਕੋਟ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਸ ਦਾ ਪਤੀ ਸੁਰਿੰਦਰ ਕੁਮਾਰ ਅੱਤਰੀ ਸਿਹਤ ਵਿਭਾਗ ਵਿੱਚ ਮੁਲਾਜ਼ਮ ਹੈ ਅਤੇ ਉਸ ਦੀ ਸਮੁੱਚੀ ਸੇਵਾ ਬੇਦਾਗ਼ ਅਤੇ ਇਮਾਨਦਾਰੀ ਵਾਲੀ ਹੈ। ਪਰੰਤੂ ਪੁਲੀਸ ਨੇ ਇੱਕ ਚਾਰ ਮਹੀਨੇ ਪੁਰਾਣੇ ਮੁਕੱਦਮੇ ਵਿੱਚ ਉਸ ਦੇ ਪਤੀ ਦਾ ਨਾਮ ਸ਼ਾਮਿਲ ਕੀਤਾ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਇਹ ਸਮੁੱਚੀ ਪ੍ਰਕਿਰਿਆ ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਅਤੇ ਸਿਆਸੀ ਲੋਕਾਂ ਦੀ ਕਥਿਤ ਰੰਜਿਸ਼ਬਾਜੀ ਦਾ ਸਿੱਟਾ ਹੈ। ਮਧੂ ਅੱਤਰੀ ਦੀ ਇਸ ਅਰਜੀ ‘ਤੇ ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਰੰਧਾਵਾ ਨੇ ਵੀ ਪੜਤਾਲ ਦੇ ਆਦੇਸ਼ ਦਿੱਤੇ ਹਨ।

WRITTEN BY