Skip to content
Independent perspectives. Global stories.
BREAKING

ਪੰਜਾਬ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਭਲਕੇ

Share this story

ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ

ਭਾਜਪਾ ਦੇ ਮੰਤਰੀ ਹੋਣਗੇ ਤਬਦੀਲ-ਮਲੂਕਾ ਤੋਂ ਸਿੱਖਿਆ ਵਿਭਾਗ ਖੁਸੇਗਾ’

Page-1_06 ਚੰਡੀਗੜ੍ਹ, 8 ਜੂਨ ,2014 (ਪੀ. ਟੀ ਲਾਈਵ)- ਪੰਜਾਬ ਮੰਤਰੀ ਮੰਡਲ ਵਿੱਚ ਮੰਗਲਵਾਰ 10 ਜੂਨ 2014 ਨੂੰ ਇੱਕ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਇਹ ਕਾਰਵਾਈ ਅਕਾਲੀ ਭਾਜਪਾ ਸਰਕਾਰ ਦਾ ਚਿਹਰਾ-ਮੋਹਰਾ ਬਦਲਣ ਲਈ ਹੋ ਰਹ ਹੈ। ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ ਇੱਕ ਵੱਡਾ ਸਿਆਸੀ ਝਟਕਾ ਲੱਗਾ ਹੈ। ਇਨ੍ਹਾਂ ਚੋਣਾਂ ਵਿੱਚ ਕੁਝ ਮੰਤਰੀਆਂ ਅਤੇ ਸੰਸਦੀ ਸਕੱਤਰਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ। ਨਵੀਂ ਸਿਆਸੀ ਚੁਣੌਤੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਅਕਾਲੀ -ਭਾਜਪਾ ਲੀਡਰਸ਼ਿਪ ਨਾਲ ਡੂੰਘੀ ਵਿਚਾਰ-ਚਰਚਾ ਪਿੱਛੋਂ ਪੰਜਾਬ ਵਜ਼ਾਰਤ ਵਿੱਚ ਇੱਕ ਵੱਡੇ ਫੇਰਬਦਲ ਦਾ ਨਿਰਣਾ ਲਿਆ ਹੈ। ਜਾਣਕਾਰੀ ਅਨੁਸਾਰ 10 ਜੂਨ ਮੰਗਲਵਾਰ ਨੂੰ ਸਵੇਰੇ 10 ਵਜੇ ਪੰਜਾਬ ਰਾਜ ਭਵਨ ਵਿਚ ਸਹੁੰ ਚੁੱਕ ਸਮਾਗਮ ਹੋ

ਰਿਹਾ ਹੈ ਜਿਸ ਵਿੱਚ ਤਿੰਨ ਤੋਂ ਚਾਰ ਨਵੇਂ ਮੰਤਰੀ ਅਹੁਦੇ ਦਾ ਹਲਫ ਲੈਣਗੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ ਵਿੱਚ ਇਸ ਸਮੇਂ ਤਿੰਨ ਮੰਤਰੀ ਪਦ ਖਾਲੀ ਹਨ।  ਇਹ ਤਿੰਨੇ ਪਦ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਨੇਤਾਵਾਂ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ ਅਤੇ ਸਰਵਣ ਸਿੰਘ ਫਿਲੌਰ ਵੱਲੋਂ ਦਿੱਤੇ ਅਸਤੀਫਿਆਂ ਕਾਰਨ ਖਾਲੀ ਪਏ ਹਨ। ਅਸਤੀਫ਼ਿਆਂ ਕਰਨ ਖ਼ਾਲੀ ਹੋਏ ਸਨ।ਫੇਰਬਦਲ ਦੌਰਾਨ ਅਕਾਲੀ  ਦਲ ਦੀ ਸਹਿਯੋਗੀ ਭਾਰਤੀ ਜਨਤਾਪਾਰਟੀ ਦੇ ਮੰਤਰੀ ਵੀ ਬਦਲੇ ਜਾ ਸਕਦੇ ਹਨ। ਇਸੇ ਤਰ੍ਹਾਂ ਮੰਤਰੀਆਂ ਦੇ ਵਿਭਾਗਾਂ ਦਾ ਵੀ ਫੇਰਬਦਲ ਹੋ ਰਿਹਾ ਹੈ। ਅਕਾਲੀ ਦਲ ਦੇ ਉਚ ਪੱਧਰੀ ਹਲਕਿਆਂ ਮੁਤਾਬਿਕ ਮੌਜੂਦਾ ਸਿੱਖਿਆ ਮੰਤਰੀ ਸ੍ਰੀ ਸ਼ਿਕੰਦਰ ਸਿੰਘ ਮਲੂਕਾ ਤੋਂ ਸਿੱਖਿਆ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਨਵੇਂ ਖੇਤਰੀ ਮੰਤਰੀ ਥਾਪਿਆ ਜਾ ਸਕਦਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਨੂੰ ਵੀ ਨਵਾਂ ਵਿਭਾਗ ਦਿੱਤੇ ਜਾਣ ਦੀ ਉਮੀਦ ਹੈ। ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਵੀਂ ਰਣਨੀਤੀ ਤਹਿਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਤਾਕਤ ਦੇ ਨਵੇਂ ਸਮੀਕਰਨ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਨੀਤੀ ਤਹਿਤ ਦੁਆਬੇ  ਖਾਸ ਕਰਕੇ ਜਲੰਧਰ ਵਿੱਚ ਇੱਕ ਅਕਾਲੀ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਤਾਂ ਜੋ ਟਰਾਂਸਪੋਰਟ ਮੰਤਰੀ ਜੱਥੇਦਾਰ ਅਜੀਤ ਸਿੰਘ ਕੁਹਾੜ ਦੇ ਮੁਕਾਬਲੇ ਤਾਕਤ ਦਾ ਇੱਕ ਨਵਾਂ ਕੇਂਦਰ ਕਾਇਮ ਹੋ ਸਕੇ। ਇਸ ਸੰਬੰਧੀ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਸ. ਪਰਗਟ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ। ਰੋਪੜ ਤੋਂ ਵਿਧਾਇਕ ਡਾ. ਦਲਜੀਤ ਸਿੰਘ ਚੀਮਾ  ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਸੰਬੰਧੀ ਸਹਿਮਤੀ ਹੋ ਚੁੱਕੀ ਹੈ। ਦੁਆਬੇ ਦੇ ਇੱਕ ਹੋਰ ਅਕਾਲੀ ਆਗੂ ਸ. ਸੋਹਣ ਸਿੰਘ ਠੰਡਲ ਨੂੰ ਵੀ ਝੰਡੀ ਵਾਲੀ ਕਾਰ ਮਿਲਣ ਦੀ ਉਮੀਦ ਹੈ। ਸਮਝਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੰਤਰੀ ਮੰਡਲ ਵਿੱਚ ਮੁਕਾਬਲਤਨ ਨੌਜਵਾਨ , ਕਾਬੁਲ ਅਤੇ ਸਾਫ਼ ਸੁਥਰੇ ਅਕਸ ਵਾਲੇ ਅਕਾਲੀ ਵਿਧਾਇਕਾਂ ਨੂੰ ਸ਼ਾਮਲ ਕਰਨ ਦੇ ਇਛੁੱਕ ਹਨ। ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਇਸ ਕੈਬਨਿਟ ਵਿਸਥਾਰ ‘ਚ ਘੱਟੋਂ-ਘੱਟ 3 ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। ਹਾਲਾਂਕਿ ਸ਼ਾਮਲ ਕੀਤੇ ਗਏ ਮੰਤਰੀਆਂ ਦੀ ਗਿਣਤੀ ਵਧ ਵੀ ਹੋ ਸਕਦੀ ਹੈ ਇਸ ਸੰਬੰਧੀ ਸਥਿਤੀ ਹਾਲੇ ਅਸਪੱਸ਼ਟ ਹੈ। ਚਰਚਾ ਹੈ ਕਿ ਮੰਤਰੀ ਮੰਡਲ ਫੇਰਬਦਲ ਸਮੇਂ ਭਾਜਪਾ ਵੀ ਆਪਣੇ ਮੰਤਰੀ ਬਦਲ ਸਕਦੀ ਹੈ।ਅੰਮ੍ਰਿਤਸਰ ਸੀਟ ‘ਤੇ ਜੇਤਲੀ ਦੀ ਹਾਰ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਦੀ ਸੀਟ ‘ਤੇ ਤਲਵਾਰ ਲਟਕ ਰਹੀ ਹੈ ਅਤੇ ਉਨ੍ਹਾਂ ਦੀ ਥਾਂ ਅਸ਼ਵਨੀ ਸ਼ਰਮਾ ਜਾਂ ਮਨੋਰੰਜਨ ਕਾਲੀਆ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰਵਾਇਆ ਜਾ ਸਕਦਾ ਹੈ।ਮੰਤਰੀ ਮੰਡਲ ਵਿਸਥਾਰ ਲਈ ਅੰਤਿਮ ਪ੍ਰੋਗਰਾਮ ਹਾਲੇ ਜਾਰੀ ਕੀਤਾ ਜਾਣਾ ਹੈ।

WRITTEN BY