ਸੰਭਲ (ਉੱਤਰ ਪ੍ਰਦੇਸ਼), 8 ਜੂਨ (ਪੀ. ਟੀ)- ਇਕ 45 ਸਾਲਾ ਔਰਤ ਨਾਲ ਦੋ ਵਿਅਕਤੀਆਂ ਵਲੋਂ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ ਅਤੇ ਘਟਨਾ ਦਾ ਵੀਡੀਓ ਕਲਿਪ ਤਿਆਰ ਕਰਕੇ ਆਮ ਲੋਕਾਂ ‘ਚ ਫੈਲਾਇਆ ਗਿਆ। ਪੁਲਿਸ ਦੇ ਵਧੀਕ ਸੁਪਰਡੈਂਟ ਵੀ. ਕੇ. ਮਿਸ਼ਰਾ ਅਨੁਸਾਰ ਮਹਿਲਾ ਨਾਲ 20 ਮਈ ਵਾਲੇ ਦਿਨ ਜਦ ਉਹ ਆਪਣੇ ਘਰ ‘ਚ ਇਕੱਲੀ ਸੀ ਤਾਂ ਉਸ ਦੇ ਦੋ ਗੁਆਂਢੀਆਂ ਮਹਿੰਦੀ ਹਸਨ ਅਤੇ ਫਰੀਦ ਨੇ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਕਲਿਪ ਵੀ ਤਿਆਰ ਕੀਤੀ। ਸ੍ਰੀ ਮਿਸ਼ਰਾ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਅਨੁਸਾਰ ਦੋਸ਼ੀਆਂ ਵਲੋਂ ਬਾਅਦ ‘ਚ ਇਹ ਵੀਡੀਓ ਉਸ ਦੇ ਪੁੱਤਰ ਸਮੇਤ ਹੋਰਨਾਂ ਲੋਕਾਂ ਤੱਕ ਵੀ ਫੈਲਾਈ ਗਈ। ਉਨ੍ਹਾਂ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।



