Skip to content
Independent perspectives. Global stories.
BREAKING

ਬਿਹਾਰ ’ਚ ਰੋਡੇ ਫਾਟਕ ‘ਤੇ ਮਾਲ ਗੱਡੀ ਨੇ ਜੀਪ ਨੂੰ ਮਾਰੀ ਟੱਕਰ-ਲਾੜੇ ਸਣੇ 11 ਮਰੇ

Share this story

Page-1_26  ਬੇਤੀਆ, 8 ਜੂਨ (ਪੀ. ਟੀ.)- ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ‘ਚ ਬਿਨਾਂ ਪਹਿਰੇ ਦੇ ਫਾਟਕ ‘ਤੇ ਮਾਲ ਗੱਡੀ ਦੀ ਜੀਪ ਨਾਲ ਟੱਕਰ ਹੋਣ ਕਾਰਨ 4 ਬੱਚਿਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੁਪਰਡੈਂਟ ਸੌਰਭ ਕੁਮਾਰ ਨੇ ਦੱਸਿਆ ਕਿ ਜੀਪ ‘ਚ ਵਿਆਹ ਪਾਰਟੀ ਦੇ 13 ਮੈਂਬਰ ਸਵਾਰ ਸਨ ਅਤੇ ਬੀਤੀ ਸ਼ਾਮ ਇਹ ਹਾਦਸਾ ਉਸ ਸਮੇਂ ਵਾਪਰ ਗਿਆ ਜਦੋਂ ਮਾਝੋਲੀਆ ਅਤੇ ਸੁਗੋਲੀ ਰੇਲਵੇ ਸਟੇਸ਼ਨਾਂ ਵਿਚਾਲੇ ਗੋਬਰਾਹੀ-ਰਾਜਘਾਟ ਵਿਖੇ ਬਿਨਾਂ ਪਹਿਰੇ ਦੇ ਫਾਟਕ ‘ਤੇ ਮਾਲ ਗੱਡੀ ਨੇ ਜੀਪ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾੜੇ ਸਮੇਤ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 7 ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਦੋ ਹੋਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਇਹ ਜੀਪ ਬਾਬੂਤੋਲਾ

ਤੋਂ ਸੁਗੋਲੀ ਜਾ ਰਹੀ ਸੀ ਅਤੇ ਇਸ ਵਿਚ ਲਾੜਾ ਅਤੇ ਉਸ ਦੇ ਰਿਸ਼ਤੇਦਾਰ ਸਵਾਰ ਸਨ। ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।’

WRITTEN BY