ਨਵੀਂ ਦਿੱਲੀ, 8 ਜੂਨ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1986 ਤੋਂ ਗੁਜਰਾਤ ਦੇ ਪਬਲਿਕ ਰਿਲੇਸ਼ਨ ਆਫਿਸਰ ਜਗਦੀਸ਼ ਠੱਕਰ ਨੂੰ ਪ੍ਰਧਾਨ ਮੰਤਰੀ ਦਾ ਜਨਸੰਪਰਕ ਅਧਿਕਾਰੀ ਬਣਾਇਆ ਗਿਆ ਹੈ। ਠੱਕਰ ਸੋਮਵਾਰ ਨੂੰ ਆਪਣਾ ਕਾਰਜਕਾਲ ਸੰਭਾਲ ਸਕਦੇ ਹਨ। ਕਰੀਬ ਢਾਈ ਦਹਾਕਿਆਂ ਤੱਕ ਗੁਜਰਾਤ ਸਰਕਾਰ ‘ਚ ਮੁੱਖ ਮੰਤਰੀ ਦੇ ਪੀ. ਆਰ. ਓ. ਰਹੇ 69 ਸਾਲ ਦੇ ਠੱਕਰ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਉਹ ਨਰਿੰਦਰ ਮੋਦੀ ਦੀ ਕਾਰਜ ਸ਼ੈਲੀ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ। ਦੋਵਾਂ ਦੇ ਵਿਚਕਾਰ ਆਪਸੀ ਸਮਝ ਨੂੰ ਦੇਖਦੇ ਹੋਏ ਮੋਦੀ ਨੇ ਠੱਕਰ ਨੂੰ ਪੀ.ਆਰ.ਓ- ਪੀ.ਐਮ. ਬਣਾਉਣ ਜਾ ਫੈਸਲਾ ਕੀਤਾ ਹੈ।’
ਜਗਦੀਸ਼ ਠੱਕਰ ਹੋਣਗੇ ਪ੍ਰਧਾਨ ਮੰਤਰੀ ਦੇ ਜਨਸੰਪਰਕ ਅਧਿਕਾਰੀ



