Skip to content
Independent perspectives. Global stories.
BREAKING

ਪਿੰਡ ਢਕਾਨਸੂ ਕਲਾਂ ਦੀ ਏਕਤਾ ਕਾਲੋਨੀ ‘ਚ ਨਾਜਾਇਜ਼ ਉਸਾਰੀਆਂ ‘ਤੇ ਚੱਲਿਆ ਪੀਲਾ ਪੰਜਾ

Share this story

ਰਾਜਪੁਰਾ, 8 ਜਨਵਰੀ (ਦਇਆ ਸਿੰਘ)- ਸਥਾਨਕ ਚੰਡੀਗੜ੍ਹ ਰੋਡ ਤੇ ਪਿੰਡ ਢਕਾਨਸੂ ਕਲਾਂ ਦੀ ਜ਼ਮੀਨ ਤੇ ਬਣੀ ਏਕਤਾ ਕਲੋਨੀ ਵਿੱਚ ਅੱਜ ਅੱਧਾ ਦਰਜ਼ਨ ਦੁਕਾਨਾਂ ਅਤੇ ਹੋਰਨਾਂ ਥਾਵਾਂ ਉਤੇ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਉਣ ਦੇ ਲਈ ਡੀ.ਡੀ.ਪੀ.ਓ. ਪਟਿਆਲਾ ਵੱਲੋਂ ਦਿੱਤੇ ਗਏ ਕਬਜ਼ਾ ਵਾਰੰਟ ਤੋਂ ਬਾਅਦ ਤਹਿਸੀਲਦਾਰ ਰਾਜਪੁਰਾ ਅਤੇ ਬੀ.ਡੀ.ਪੀ.ਓ. ਬਲਾਕ ਸੰਭੂ ਦੀ ਅਗਵਾਈ ਵਿੱਚ ਟੀਮ ਵੱਲੋਂ ਜੇ.ਸੀ.ਬੀ ਮਸ਼ੀਨ ਦੇ ਨਾਲ ਨਜਾਇਜ਼ ਕਬਜੇ ਹਟਾਏ ਗਏ। ਇਸ ਦੌਰਾਨ ਕਿਸੇ ਅਣਹੋਣੀ ਘਟਨਾਂ ਨੂੰ ਟਾਲਣ ਦੇ ਲਈ ਵੱਡੀ ਗਿੱਣਤੀ ‘ਚ ਰਾਜਪੁਰਾ ਪੁਲਿਸ ਪਾਰਟੀ ਮੋਜੂਦ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ ਅਤੇ ਬੀ.ਡੀ.ਪੀ.ਓ. ਬਲਾਕ ਸੰਭੂ ਸਰਬਜੀਤ ਕੌਰ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਤੇ ਲੰਘੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲੋਕਾਂ ਨੇ ਕਬਜੇ ਕਰਕੇ ਦੁਕਾਨਾਂ ਉਸਾਰੀਆਂ ਹੋਈਆਂ ਸਨ ਅਤੇ ਛੱਪੜ ਤੇ ਰੂੜੀਆਂ ਲਗਾ ਕੇ ਕਬਜਾ ਕੀਤਾ ਹੋਇਆ ਸੀ।ਜਿਸ ਤੇ ਨਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਪੰਚਾਇਤ ਨੇ ਡੀ.ਡੀ.ਪੀ.ਓ ਪਟਿਆਲਾ ਕੋਲ ਕੇਸ ਪਾਇਆ ਹੋਇਆ ਸੀ। ਜਿਸ ਤੇ ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿਲੋਂ ਦੇ ਹੁਕਮਾਂ ਤਹਿਤ ਪ੍ਰਾਪਤ ਹੋਏ ਕਬਜ਼ਾ ਵਾਰੰਟ ਤੋਂ ਬਾਅਦ ਪੰਚਾਇਤ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜੇ.ਸੀ.ਬੀ. ਮਸ਼ੀਨ ਦੇ ਨਾਲ ਏਕਤਾ ਕਲੋਨੀ ਵਿੱਚ 4 ਦੇ ਕਰੀਬ ਨਜਾਇਜ਼ ਉਸਾਰੀਆਂ ਦੁਕਾਨਾਂ ਅਤੇ ਪਿੰਡ ਢਕਾਨਸੂ ਕਲਾਂ ਵਿਚ ਟੋਭੇ ਦੀ ਪੰਚਾਇਤੀ ਜਮੀਨ ਉਤੇ ਕੀਤੇ ਗਏ ਕਬਜੇ ਨੂੰ ਹਟਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਬਜ਼ੇ ਵਾਲੀ ਥਾਂ ਨੂੰ ਕਲੀਅਰ ਕਰਕੇ ਗ੍ਰਾਂਮ ਪੰਚਾਇਤ ਪਿੰਡ ਢਕਾਨਸੂ ਕਲਾਂ ਨੂੰ ਕਬਜਾ ਸੌਂਪ ਦਿੱਤਾ ਗਿਆ ਹੈ। ਇਸ ਕਬਜ਼ਾ ਕਾਰਵਾਈ ਦੌਰਾਨ ਕਿਸੇ ਅਣਹੋਣੀ ਘਟਨਾਂ ਨੂੰ ਟਾਲਣ ਦੇ ਲਈ ਪੰਜਾਬ ਪੁਲਿਸ ਦੇ ਜਵਾਨ ਵੀ ਮੋਜੂਦ ਸਨ। ਇਸ ਦੌਰਾਨ ਪਿੰਡ ਢਕਾਨਸੂ ਕਲਾਂ ਦੀ ਸਰਪੰਚ ਮਨਿੰਦਰ ਕੌਰ, ਅੰਮ੍ਰਿਤਪਾਲ ਸਿੰਘ ਵਿੱਰਕ, ਪੰਚਾਇਤ ਸੈਕਟਰੀ ਰਾਜੇਸ਼ ਕੁਮਾਰ, ਕਾਨੂੰਗੋ ਬਲਵਿੰਦਰ ਸਿੰਘ, ਪਟਵਾਰੀ ਧਰਮਪਾਲ ਸਮੇਤ ਪੰਚਾਇਤ ਦੇ ਨੁਮਾਇੰਦੇ ਤੇ ਵਿਭਾਗਾਂ ਦੇ ਕਰਮਚਾਰੀ ਹਾਜਰ ਸਨ।

WRITTEN BY