Skip to content
Independent perspectives. Global stories.
BREAKING

ਕਾਕਾ ਰਣਦੀਪ ਸਿੰਘ ਨਾਭਾ ਦੀ ਵਿਕਾਸਸ਼ੀਲ ਸੋਚ ਸਦਕਾ ਪਿੰਡ ਰਾਮਗੜ੍ਹ ਬਣ ਰਿਹਾ ਕੂੜਾ ਰਹਿਤ : ਭੱਟੀ, ਮਨਪ੍ਰੀਤ

Share this story

ਅਮਲੋਹ, 7 ਜਨਵਰੀ (ਰਣਜੀਤ ਸਿੰਘ ਘੁੰਮਣ)- ਹਲਕਾ ਵਿਧਾਇਕ ਰਣਦੀਪ ਸਿੰਘ ਨਾਭਾ ਜੀ ਦੀ ਵਿਕਾਸ਼ਸੀਲ ਸੋਚ ਅਤੇ ਰਾਊਡ ਗਲਾਸ ਫਾਊਡੇਸ਼ਨ ਦੇ ਸਹਿਯੋਗ ਸਦਕਾ ਪਿੰਡ ਰਾਮਗੜ੍ਹ ਕੂੜਾ ਰਹਿਤ ਪਿੰਡ ਬਣ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਧਿਕਾਰਤ ਪੰਚ ਮਨਪ੍ਰੀਤ ਸਿੰਘ ਅਤੇ ਪਿੰਡ ਰਾਮਗੜ੍ਹ ਦੇ ਵਸ਼ਨੀਕ ਤੇ ਹਲਕਾ ਵਿਧਾਇਕ ਦੇ ਨਿੱਜੀ ਮੀਡੀਆ ਸਲਾਹਕਾਰ ਸ਼ਰਨ ਭੱਟੀ ਨੇ ਪਿੰਡ ਰਾਮਗੜ੍ਹ ਵਿੱਚ ਲੱਗੀਆਂ ਪੁਰਾਣੀਆਂ ਰੂੜੀਆਂ ਨੂੰ ਰਾਊਡ ਗਲਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਚਕਵਾਉਣ ਸ਼ਮੇ ਕੀਤਾ।ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਤੇ ਰਾਊਡ ਗਲਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਪਿੰਡ ਵਿੱਚ ਬਣੇ ਸੋਲਡ ਵੇਸਟ ਪਲਾਂਟ ਤੋਂ ਬਾਅਦ ਪਿੰਡ ਦੇ ਘਰਾਂ ਵਿੱਚੋਂ ਹੀ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਠਾ ਕਰ ਕੇ ਲਿਜਇਆ ਜਾ ਰਿਹਾ ਹੈ ਜਿਸਤੋਂ ਖਾਦ ਤਿਆਰ ਹੋ ਰਹੀ ਹੈ। ਪਹਿਲਾਂ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਆਲੇ ਦੁਆਲੇ ਜੋ ਕੂੜਾ ਸੁੱਟਣ ਲਈ ਜੋ ਰੂੜੀਆਂ ਲਗਾਈਆਂ ਗਈਆਂ ਸਨ,ਉਹਨਾਂ ਨੂੰ ਚੁੱਕਿਆ ਗਿਆ ਹੈ ਅਤੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹੁਣ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ।ਜੇਕਰ ਫਿਰ ਵੀ ਕੋਈ ਅਜਿਹਾ ਕਰਦਾ ਹੈ ਤਾਂ ਉਸ ਉੱਪਰ ਕਨੂੰਨੀ ਕਾਰਵਾਈ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਜਾਵੇਗਾ। ਇਸ ਸ਼ਮੇ ਹੋਰਨਾਂ ਤੋ ਇਲਾਵਾ ਪੰਚ ਸੁਰਿੰਦਰ ਸਿੰਘ, ਭਰਪੂਰ ਸਿੰਘ ਰਾਊਡ ਗਲਾਸ ਫਾਊਡੇਸ਼ਨ, ਹਰਦੀਪ ਸਿੰਘ ਰਾਊਡ ਗਲਾਸ ਫਾਊਡੇਸ਼ਨ, ਅਕਾਸ ਔਜਲਾ, ਗੱਗੀ ਔਜਲਾ ਤੇ ਨਗਰ ਨਿਵਾਸੀ ਮੌਜੂਦ ਸਨ।

WRITTEN BY