ਐਮ. ਬੀ. ਏ. ਗਰੈਜ਼ੂਏਟ ਨੌਜਵਾਨ ਰਣਬੀਰ ਨੂੰ ਗੋਲੀਆਂ ਮਾਰ ਕੇ ਮਾਰ ਦਿ¤ਤਾ
ਨਵੀਂ ਦਿ¤ਲੀ, 6 ਜੂਨ (ਪੀ. ਟੀ.)-ਹੁਣ ਤ¤ਕ ਸਭ ਤੋਂ ਵ¤ਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੇ ਝੂਠੇ ਪੁਲਿਸ ਮੁਕਾਬਲਾ ਮਾਮਲੇ ‘ਚ ਨਵੀਂ ਦਿ¤ਲੀ ਵਿਚ ਸੀ. ਬੀ. ਆਈ. ਦੀ ਇਕ ਅਦਾਲਤ ਨੇ ਉ¤ਤਰਾਖੰਡ ਪੁਲਿਸ ਦੇ 17 ਮੁਲਾਜ਼ਮਾਂ ਨੂੰ ਇਕ ਨੌਜਵਾਨ ਦੇ ਕਤਲ ‘ਚ ਦੋਸ਼ੀ ਕਰਾਰ ਦਿ¤ਤਾ ਹੈ। ਪੁਲਿਸ ਨੇ ਪੰਜ ਸਾਲ ਪਹਿਲਾਂ ਦੇਹਰਾਦੂਨ ਵਿਚ 22 ਸਾਲ ਦੇ ਐਮ. ਬੀ. ਏ. ਗਰੈਜ਼ੂਏਟ ਨੌਜਵਾਨ ਰਣਬੀਰ ਨੂੰ ਗੋਲੀਆਂ ਮਾਰ ਕੇ ਮਾਰ ਦਿ¤ਤਾ ਸੀ। ਇਸ ਮਾਮਲੇ ਵਿਚ ਕੁਲ 18 ਪੁਲਿਸ ਮੁਲਾਜ਼ਮ ਸ਼ਾਮਿਲ ਸਨ ਜਿਨ੍ਹਾਂ ‘ਤੇ ਕੇਸ ਚਲਾਇਆ ਗਿਆ ਅਤੇ ਉਨ੍ਹਾਂ ਚੋਂ ਇਕ ਪੁਲਿਸ ਮੁਲਾਜ਼ਮ ਸਬੂਤਾਂ ਨੂੰ ਨਸ਼ਟ ਕਰਨ ਅਤੇ ਤੋੜ ਮਰੋੜਨ ਲਈ ਕਸੂਰਵਾਰ ਪਾਇਆ ਗਿਆ ਜਦਕਿ ਦੂਸਰੇ 17 ਕਤਲ, ਸਬੂਤਾਂ ਨੂੰ ਨਸ਼ਟ ਕਰਨ ਅਤੇ ਅਪਰਾਧਿਕ ਸਾਜਿਸ਼ ਲਈ ਦੋਸ਼ੀ ਪਾਏ ਗਏ।
ਰਣਬੀਰ ਦੇ ਪਿਤਾ ਰਵਿੰਦਰਪਾਲ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਤੋਂ ਖੁਸ਼ ਹਨ। ਭਵਿ¤ਖ ਵਿਚ ਲੋਕ ਇਸ ਤਰ੍ਹਾਂ ਦੇ ਅਪਰਾਧ ਕਰਨ ਤੋਂ ਦੂਰ ਰਹਿਣਗੇ। ਮੁਦਈ ਪ¤ਖ ਇਹ ਸਾਬਤ ਕਰਨ ਵਿਚ ਸਫਲ ਰਿਹਾ ਕਿ ਰਣਬੀਰ ਸਿੰਘ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਅਤੇ ਜਿਹੜੀਆਂ ਗੋਲੀਆਂ ਏ.ਕੇ 47 ਰਾਈਫਲ ਤੋਂ ਚਲਾਈਆਂ ਗਈਆਂ ਸਨ ਅਸਲ ਵਿਚ ਉਹ ਪੁਲਿਸ ਦਾ ਹਥਿਆਰ ਸੀ। ਸੀ. ਬੀ. ਆਈ. ਦੇ ਡਾਇਰੈਕਟਰ ਰਣਜੀਤ ਸਿਨ੍ਹਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਕਾਰੀਆਂ ‘ਤੇ ਮਾਣ ਹੈ। ਸੀ. ਬੀ. ਆਈ. ਨੇ ਬਹੁਤ ਹੀ ਪੇਸ਼ਾਵਰ ਕੰਮ ਕੀਤਾ ਹੈ। ਅਸੀਂ ਖੁਸ਼ ਹੈ ਅਤੇ ਸਾਨੂੰ ਆਪਣੀ ਜਾਂਚ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਆਪਣੇ ਅਕਸ ‘ਤੇ ਖਰੀ ਉ¤ਤਰੀ ਹੈ। ਰਣਬੀਰ ਦੇ ਪਰਿਵਾਰ ਵਲੋਂ ਦਾਇਰ ਪਟੀਸ਼ਨ ‘ਤੇ ਕੇਸ ਨੂੰ ਦੇਹਰਾਦੂਨ ਤੋਂ ਦਿ¤ਲੀ ਤਬਦੀਲ ਕੀਤਾ ਗਿਆ ਸੀ।



