Skip to content
Independent perspectives. Global stories.
BREAKING

ਫਰੀਦਕੋਟ ਪੁਲਿਸ ਨੇ ਚੌਵੀ ਘੰਟੇ ਦੇ ਅੰਦਰ-ਅੰਦਰ ਕਾਰ ਚੋਰ ਪਿਸਤੌਲ ਸਮੇਤ ਕੀਤੇ ਕਾਬੂ

Share this story

ਵਿਸ਼ੇਸ਼ ਰਿਪੋਰਟ ਪੰਜਾਬ ਟਾਇਮਜ਼
ਗੁਰਜੀਤ ਰੋਮਾਣਾ

Page-1_24 ਫਰੀਦਕੋਟ, 5 ਜੂਨ – ਫਰੀਦਕੋਟ ਦੇ ਨਵਨਿਯੁਕਤ ਸੀਨੀਅਰ ਪੁਲਿਸ ਕਪਤਾਨ ਸ: ਸੁਖਦੇਵ ਸਿੰਘ ਕਾਹਲੋਂ ਜਿਨ੍ਹਾਂ ਅੱਜ ਪਹਿਲੀ ਕਾਨਫਰੰਸ ਕਰਕੇ ਸਮਾਜ ਵਿਰੋਧੀ ਅਨਸਰਾਂ ਤੇ ਸਖਤਾਈ ਦੇ ਦਿੱਤੇ ਨਿਰਦੇਸ਼ਾਂ ਤਹਿਤ ਡੀ ਐੱਸ ਪੀ ਬਲਜੀਤ ਸਿੰਘ ਕੋਟਕਪੂਰਾ ਦੀ ਅਗਵਾਈ ਹੇਠ ਥਾਨਾਂ ਸਦਰ ਕੋਟਕਪੂਰਾ ਦੇ ਇੰਨਚਾਰਜ ਪਰਮਜੀਤ ਸਿੰਘ ਦੀ ਸਮੁੱਚੀ ਪੁਲਿਸ ਪਾਰਟੀ ਸਮੇਤ ਨਾਕਾ ਲਾ ਕੇ ਸੁਰਿੰਦਰ ਸਿੰਘ ਵਾਸੀ ਲੰਬਵਾਲੀ ਤੋਂ ਮਿਤੀ 3-6-2014 ਨੂੰ ਖੋਹੀ ਕਾਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਮੇਤ ਕਾਰ ਇੱਕ ਬਾਰਾਂ ਬੋਰ ਦੇਸੀ ਪਿਸਤੌਲ ਦੋ ਕਾਰਤੂਸ ਬਾਰਾਂ ਬੋਰ ਬ੍ਰਾਮਦ ਕਰਨ ਦਾ ਖੁਲਾਸਾ ਕੀਤਾ।     ਸ: ਕਾਹਲੋਂ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਿਤੀ 03-06-14 ਨੂੰ ਸ੍ਰੀ ਸੁਰਿੰਦਰ

ਸਿੰਘ ਪੁੱਤਰ ਜੰਗ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਲੰਬਵਾਲੀ ਆਪਣੀ ਕਾਰ ਨੰਬਰ ਪੀ ਬੀ-44-  ਬੀ-0096 ਫੋਰਡ ਫੈਸਟਾ ਤੇ ਆਪਣੇ ਕੁੱਤੇ ਨੂੰ ਟੀਕੇ ਲਗਵਾਉਣ ਲਈ ਫਰੀਦਕੋਟ ਨੂੰ ਜਾ ਰਹੇ ਸਨ ਜਦੋਂ ਉਹ ਪਿੰਡ ਸੰਧਵਾਂ ਪਾਸ ਪੁਜੇ ਤਾਂ ਕੁੱਤੇ ਨੇ ਕਾਰ ਵਿੱਚ ਉਲਟੀ ਕਰ ਦਿੱਤੀ ਜਿਸ ਤੇ ਉਨਾਂ ਸੰਧਵਾਂ ਦੇ ਨਾਲ ਪਟਰੌਲ ਪੰਪ ਨੇੜੇ ਲੰਘਦੀ ਕੱਸੀ ਕੋਲ ਕਾਰ ਰੋਕ ਕੇ ਕੁੱਤੇ ਦੀ ਪਾਣੀ ਨਾਲ ਸਫਾਈ ਕਰਨੀ ਸ਼ੁਰੂ ਕੀਤੀ ਤਾਂ ਇੰਨਾਂ ਕੋਲ ਤਿੰਨ ਮੋਟਰਸਾਕਿਲ ਸਵਾਰ ਇੱਕ ਦਮ ਆ ਰੁਕੇ ਪੀ ਬੀ  04-ਐੱਨ-3176 ਨੰਬਰੀ ਮੋਟਰਸਾਕਿਲ ਨੂੰ ਡਿੰਪੀ ਬਰਾੜ ਵਾਸੀ ਕੋਟਕਪੂਰਾ ਚਲਾ ਰਿਹਾ ਸੀ ਇਸ ਦੇ ਪਿੱਛੇ ਬਿਕਰਮਜੀਤ ਉਰਫ ਬਿੱਕਾ ਵਾਸੀ ਕੋਟਕਪੂਰਾ ਤੇ ਤੀਜਾ ਗੁਰਦੀਪ ਸਿੰਘ ਵਾਸੀ ਦਲ ਸਿੰਘ ਵਾਲਾ ਬੈਠੇ ਸਨ ਤੇ ਬਿਕਰਮਜੀਤ ਬਿੱਕੇ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਸੁਰਿੰਦਰ ਦੇ ਖੱਬੇ ਕੰਨ ਨਾਲ ਲਾ ਕੇ ਕਾਰ ਦੀ ਚਾਬੀ ਮੰਗੀ ਤੇ ਨਾ ਦੇਣ ਤੇ ਗੋਲੀ ਮਾਰਨ ਲਈ ਕਿਹਾ ਸੁਰਿੰਦਰ ਨੇ ਚਾਬੀ ਦੇ ਦਿੱਤੀ ਤਾਂ ਇਹ ਕਾਰ ਭਜਾ ਕੇ ਲੈ ਗਏ। ਇਸ ਸਬੰਧੀ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਆਪਣੀ ਹਕੀਕਤ ਬਿਆਨ ਕਾਰਵਾਈ ਤਾਂ ਪੁਲਿਸ ਨੇ ਮੁ:ਨੰ: 78 ਮਿਤੀ 03-06-2014 ਅ/ਧ 392/34 ਹਿੰ :ਡੰ : 25/54/59 ਅਸਲਾ ਐਕਟ ਥਾਣਾਂ ਸਦਰ ਕੋਟਕਪੂਰਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਲਈ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਦੇ ਨਿਰਦੇਸ਼ਾਂ ਤੇ ਸ.ਬਲਜੀਤ ਸਿੰਘ ਸਿੱਧੂ ਡੀ ਐਸ ਪੀ ਕੋਟਕਪੂਰਾ ਦੇ ਅਦੇਸਾ ਮੁਤਾਬਕ ਸਦਰ ਕੋਟਕਪੂਰਾ ਦੇ ਇੰਨਚਾਰਜ ਇੰਸ :ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਚਹਿਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਨੂੰ ਉਸ ਵਕਤ ਸਫਲਤਾ ਹਾਸਲ ਹੋਈ ਜਦੋਂ ਪਿੰਡ ਨਾਥੇਵਾਲਾ ਦੀ ਤਰਫੋਂ ਆ ਰਹੀ ਇੱਕ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਖੱਬੀ ਸੀਟ ਤੇ ਬੈਠੇ ਮੋਨੇ ਆਦਮੀ ਨੇ ਭੱਜਣ ਦੀ ਕੋਸਿਸ਼ ਕੀਤੀ ਤਾਂ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਦਿਆਂ ਉਸ ਨੂੰ ਕਾਬੂ ਕਰ ਲਿਆ ਤੇ ਸਖਤੀ ਨਾਲ ਪੁਛਗਿਛ ਕਰਨ ਤੇ ਉਸ ਨੇ ਆਪਣਾ ਨਾਮ ਬਿਕਰਮਜੀਤ ਉਰਫ ਬਿੱਕਾ ਪੁੱਤਰ ਹਰੀ ਕ੍ਰਿਸ਼ਨ ਕੌਮ ਰਮਦਾਸੀਆ ਵਾਸੀ ਗਲੀ ਨੰਬਰ ਚਾਰ ਅਮਨ ਨਗਰ, ਮੋਗਾ ਰੋਡ ਕੋਟਕਪੂਰਾ ਦੱਸਿਆ ਤੇ ਇਹ ਕਾਰ ਨੰਬਰ ਪੀ ਬੀ 44-ਐੱਨ -0096 ਬਾਰੇ ਵੀ ਜੋ ਉਨਾਂ ਨੇ ਹੀ ਚੋਰੀ ਕੀਤੀ ਹੈ ਬਾਰੇ ਵੀ ਗੱਲ ਕਬੂਲੀ ਤੇ ਪੁਲਿਸ ਵੱਲੋਂ  ਉਸ ਦੀ ਤਲਾਸ਼ੀ ਲੈਣ ਤੇ ਪਹਿਨੀ ਹੋਈ ਕੈਪਰੀ ਦੀ ਜੇਬ ਵਿਚੋਂ ਇੱਕ ਪਿਸਤੌਲ ਬਾਰਾਂ ਬੋਰ ਦੇਸੀ ਅਤੇ ਦੂਸਰੀ ਜੇਬ ਵਿਚੋਂ ਇੱਕ ਕਾਰਤੂਸ ਬਾਰਾਂ ਬੋਰ ਜਿੰਦਾ ਮਿਲਿਆ ਪਿਸਤੌਲ ਨੂੰ ਅਣਲੌਗ ਕਰਨ ਤੇ ਇਕ ਕਾਰਤੂਸ ਬਾਰਾਂ ਬੋਰ ਹੋਰ ਜਿੰਦਾ ਮਿਲਿਆ ਅਤੇ ਕਾਰ ਚਲਾਉਣ ਵਾਲੇ ਨੂੰ ਕਾਬੂ ਕਰਨ ਤੇ ਉਸ ਦੀ ਪਛਾਣ ਗੁਰਦੀਪ ਸਿੰਘ ਦਲ ਸਿੰਘ ਵਾਲਾ ਵਜੋਂ ਹੋਈ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਬਿਕਰਮਜੀਤ ਬਿੱਕਾ ਤੋਂ ਹੋਏ ਬ੍ਰਾਮਦ ਪਿਸਤੌਲ ਤੇ ਕਾਰਤੂਸ ਸਬੰਧੀ ਮੁਕੱਦਮਾਂ ਨੰਬਰ 79 ਮਿਤੀ 04-06-2014 ਅ/ਧ 25/54/59 ਅਸਲਾ ਐਕਟ ਥਾਣਾਂ ਸਦਰ ਕੋਟਕਪੂਰਾ ਦਰਜ ਰਜਿਸਟਰ ਕਰਕੇ ਇਨਾਂ ਦੋਸ਼ੀਆਂ ਪਾਸੋ ਡੂਘਾਈ ਨਾਲ ਪੁਛਤਾਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋ ਅਹਿਮ ਸੁਰਾਗ ਲੱਗਣ ਦੀ ਉਮੀਦ ਹੈ ਅਤੇ ਤੀਜੇ ਦੋਸ਼ੀ ਦੀ ਤਲਾਸ਼ ਲਈ ਛਾਪੇਮਾਰੀ ਜ਼ਾਰੀ ਹੈ ਜਲਦੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਐੱਸ ਐੱਸ ਪੀ ਸ੍ਰੀ ਕਾਹਲੋਂ ਨੇ ਪੁਛਣ ਇਹ ਵੀ ਜਾਣਕਾਰੀ ਦਿੱਤੀ ਕਿ ਫਰੀਦਕੋਟ ਪੁਲਿਸ ਨੇ ਪਿਛਲੇ ਸਮੇਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਉਨਾਂ ਕੋਲੋਂ 200ਗ੍ਰਾਮ ਨਸ਼ੀਲਾ ਪਾਊਡਰ,2 ਕਿਲੋ 300 ਗ੍ਰਾਮ ਅਫੀਮ217 ਕਿਲੋ 100ਗ੍ਰਾਮ ਪੋਸਤ ਸਮੇਤ ਇੱਕ ਕਾਰ ਜ਼ੈੱਨ ਨੰਬਰ ਐੱਚ ਆਰ 3 ਡੀ /2666 ਰੰਗ ਨੀਲਾ, 274 ਗ੍ਰਾਂਮ ਹੈਰੋਇਨ ਸਮੇਤ ਕਾਰ ਆਲਟੋ ਨੰਬਰ ਪੀ ਬੀ 04-6141, 281ਗ੍ਰਾਂਮ ਸਮੈਕ, ਕੈਪਸੂਲ 308, 30 ਨਸ਼ੀਲੇ ਟੀਕੇ, ਨਸ਼ੀਲੀਆਂ ਗੋਲੀਆਂ 1975,7 ਕਿੱਲੋ 703 ਗ੍ਰਾਂਮ ਨਸ਼ੀਲਾ ਪਾਊਡਰ, ਨਸ਼ੀਲੀਆਂ ਸੀਸ਼ੀਆਂ 33,10 ਗ੍ਰਾਂਮ ਚਰੇਸਟ?ਲ,ਇੱਕ ਰਾਈਫਲ 12 ਬੋਰ ਸਮੇਤ ਚਾਰ ਰੌਂਦ, ਇੱਕ ਕਾਰ ਤਿੰਨ ਮੋਟਰਸਾਕਿਲ ਬਰਾਮਦ ਕਰਕੇ ਜ਼ੇਲ ਭੇਜਿਆ ਗਿਆ ਹੈ, ਪ੍ਰੈਸ ਕਾਨਫਰੰਸ ਦੌਰਾਨ ਐੱਸ ਪੀ ਐਚ ਸ.ਬਿਕਰਮਜੀਤ ਸਿੰਘ, ਡੀ ਐਸ ਪੀ ਕੋਟਕਪੂਰਾ ਸ.ਬਲਜੀਤ ਸਿੰਘ ਸਿੱਧੂ, ਐਸ ਐਚ ਓ ਥਾਣਾਂ ਸਦਰ ਕੋਟਕਪੂਰਾ ਪਰਮਜੀਤ ਸਿੰਘ ਹਾਜ਼ਰ ਸਨ।    

WRITTEN BY