Skip to content
Independent perspectives. Global stories.
BREAKING

ਗੈਂਗਸਟਰ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲੇ 2 ਦੋਸ਼ੀ ਕਾਬੂ

Share this story

ਦੋਸ਼ੀਆਂ ਕੋਲੋ 2 ਪਿਸਤੌਲ 12 ਜਿੰਦਾ ਕਾਰਤੂਸ ਬਰਾਮਦ
ਲੁਧਿਆਣਾ, 23 ਦਸੰਬਰ (ਜਸਪਾਲ ਅਰੋੜਾ)- ਥਾਣਾ ਸਰਾਭਾ ਨਗਰ ਦੀ ਪੁਲਸ ਪਾਰਟੀ ਨੇ ਅਗਰ ਨਗਰ ਬੱਸ ਸਟਾਪ ਦੇ ਪਿੱਛੇ ਛਾਪੇਮਾਰੀ ਕਰਕੇ ਬਠਿੰਡਾ ਜੇਲ ਚ ਬੰਦ ਗੈਂਗਸਟਰ ਨੂੰ ਪੁਲਸ ਹਿਰਾਸਤ ਚੋ ਭਜਾਉਣ ਵਾਲੇ 2 ਦੋਸ਼ੀਆਂ ਨੂੰ ਕਾਰ ਲੁੱਟਣ ਦੀ ਯੋਜਨਾ ਬਣਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 1 ਪਿਸੱਤਲ 32 ਬੋਰ 1 ਦੇਸੀ ਕੱਟਾ 315 ਬੋਰ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡੀ ਸੀ ਪੀ ਕ੍ਰਾਈਮ ਸਿਮ੍ਰਤਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ , ਏ ਸੀ ਪੀ ਸਮੀਰ ਵਰਮਾ ਅਤੇ ਥਾਣਾ ਸਰਾਭਾ ਨਗਰ ਮੁਖੀ ਮਧੂਬਾਲਾ ਦੀ ਅਗਵਾਈ ਵਾਲੀ ਪੁਲਸ ਟੀਮ ਦੇ ਐਸ ਆਈ ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਅਗਰ ਨਗਰ ਬੱਸ ਸਟਾਪ ਦੇ ਪਿੱਛੇ ਸੁਨਸਾਨ ਜਗ੍ਹਾ ਤੇ ਲੁਟੇਰਾ ਗਿਰੋਹ ਦੇ ਮੈਂਬਰ ਕਾਰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਕੇ ਲੁੱਟ ਦੀ ਯੋਜਨਾ ਬਣਾ ਰਹੇ 2 ਲੁਟੇਰਿਆਂ ਨੂੰ ਮੌਕੇ ਤੇ ਅਸਲੇ ਸਮੇਤ ਕਾਬੂ ਕਰ ਲਿਆ ਜਦ ਕਿ ਉਹਨਾਂ ਦੇ 2 ਸਾਥੀ ਭੱਜਣ ਚ ਕਾਮਯਾਬ ਹੋ ਗਏ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਹਰਸਿਮਰਨ ਸਿੰਘ ਉਰਫ ਸਿਮਾ ਅਤੇ ਇੰਦਰਜੀਤ ਸਿੰਘ ਉਰਫ ਇੰਦਰ ਵਜੋਂ ਹੋਈ ਜਦ ਕਿ ਇਹਨਾਂ ਦੇ ਫਰਾਰ 2 ਸਾਥੀਆਂ ਦੀ ਪਹਿਚਾਣ ਮੋਗਾ ਦੇ ਪਿੰਡ ਬੋਡੇ ਨਿਵਾਸੀ ਮਨਦੀਪ ਸਿੰਘ ਉਰਫ ਚਾਂਦੀ ਅਤੇ ਜਬਰਜੰਗ ਸਿੰਘ ਉਰਫ ਜਬਰਾ ਵਜੋਂ ਹੋਈ ਪੁਲਸ ਅਨੁਸਾਰ ਇਹਨਾਂ ਦੋਸ਼ੀਆਂ ਤੇ ਮੋਗਾ ਚ ਕਾਰ ਲੁੱਟਣ ਦਾ ਮੁਕੱਦਮਾ ਦਰਜ ਹੈ ਅਤੇ ਇਹਨਾਂ ਚਾਰਾ ਦੋਸ਼ੀਆਂ ਨੇ 13 ਦਸੰਬਰ 2019 ਨੂੰ ਬਠਿੰਡਾ ਦੀ ਜੇਲ ਚ ਬੰਦ ਨਾਮੀ ਗੈਂਗਸਟਰ ਭਗਵਾਨ ਸਿੰਘ ਉਰਫ ਗੱਗੀ ਨੂੰ ਪੇਸ਼ੀ ਤੋ ਵਾਪਿਸ ਬਠਿੰਡਾ ਜੇਲ ਚ ਲਿਜਾਂਦੇ ਹੋਏ ਪਿੰਡ ਪਾਤੜਾਂ ਮੁਨਕ ਕੋਲ ਪੁਲਸ ਪਾਰਟੀ ਦੇ ਗੋਲੀਆਂ ਚਲਾ ਕੇ ਗੈਂਗਸਟਰ ਨੂੰ ਪੁਲਸ ਹਿਰਾਸਤ ਚੋ ਭਜਾਇਆ ਸੀ ਇਸ ਦੌਰਾਨ ਸਿਪਾਹੀ ਚਰਨਜੀਤ ਸਿੰਘ ਦੇ ਪੱਟ ਤੇ ਗੋਲੀ ਵੀ ਲੱਗੀ ਸੀ ਪੁਲਸ ਅਨੁਸਾਰ ਫੜੇ ਗਏ ਦੋਸ਼ੀ ਹਰਸਿਮਰਨ ਸਿੰਘ ਉਰਫ ਸਿਮਾ ਤੇ ਮੋਗਾ ਜਿਲੇ ਦੇ ਥਾਣਾ ਸਿਟੀ ਚ 3 ਮਾਮਲੇ ਦਰਜ ਹਨ ਅਤੇ ਦੋਸ਼ੀ ਇੰਦਰਜੀਤ ਸਿੰਘ ਉਰਫ ਇੰਦਰ ਤੇ 2 ਮਾਮਲੇ ਦਰਜ ਹਨ ਪੁਲਸ ਅਨੁਸਾਰ ਫੜੇ ਗਏ ਦੋਨਾਂ ਦੋਸ਼ੀਆਂ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਉਹਨਾਂ ਰਿਮਾਂਡ ਹਾਸਿਲ ਕੀਤਾ ਕੀਤਾ ਗਿਆ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

WRITTEN BY