ਮੁੰਬਈ, 4 ਜੂਨ (ਪੀ. ਟੀ)-ਕੇਂਦਰੀ ਮੰਤਰੀ ਸ੍ਰੀ ਗੋਪੀਨਾਥ ਮੁੰਡੇ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਅਤੇ ਗੱਡੀਆਂ ਦੀ ਸਾੜ-ਫੂਕ ਵੀ ਕੀਤੀ। ਉਹ ਸ੍ਰੀ ਮੁੰਡੇ ਦੀ ਮੌਤ ਸੰਬੰਧੀ ਸੀ ਬੀ ਆਈ ਦੀ ਜਾਂਚ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਸੰਸਕਾਰ ਮੌਕੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਅਤੇ ਸ੍ਰੀ ਐਲ ਕੇ ਅਡਵਾਨੀ ਦੀ ਗੱਡੀ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਮੁੰਡੇ ਦੇ ਸੰਸਕਾਰ ਤੋਂ ਬਾਅਦ ਸਮਰਥਕਾਂ ਵੱਲੋਂ ਹੰਗਾਮਾ ਅਤੇ ਤੋੜ-ਫੋੜ



