Skip to content
Independent perspectives. Global stories.
BREAKING

ਸੁਮਿਤਰਾ ਮਹਾਜਨ ਦਾ ਲੋਕ ਸਭਾ ਸਪੀਕਰ ਬਣਨਾ ਤੈਅ

Share this story

sdf_16 ਨਵੀਂ ਦਿੱਲੀ, 4 ਜੂਨ (ਪੀ. ਟੀ)- ਸੀਨੀਅਰ ਭਾਜਪਾ ਨੇਤਾ ਸੁਮਿਤਰਾ ਮਹਾਜਨ ਦਾ ਅਗਲਾ ਲੋਕ ਸਭਾ ਸਪੀਕਰ ਬਣਨਾ ਲਗਭਗ ਤੈਅ ਨਜ਼ਰ ਆ ਰਿਹਾ ਹੈ। ਮੱਧ ਪ੍ਰਦੇਸ਼ ਦੀ 71 ਸਾਲਾ ਨੇਤਾ ਸੁਮਿਤਰਾ ਨੂੰ ਪਾਰਟੀ ਮੁਖੀ ਰਾਜਨਾਥ ਸਿੰਘ ਨੇ ਨਵੀਂ ਜ਼ਿੰਮੇਵਾਰੀ ਲਈ ਸੰਕੇਤ ਦਿੱਤਾ ਹੈ। ਲੋਕ ਸਭਾ ਸਪੀਕਰ ਦੀ ਚੋਣ ਸ਼ੁੱਕਰਵਾਰ ਨੂੰ ਹੋਵੇਗੀ ਤੇ ਹੁਣ ਭਾਜਪਾ ਕਿਸੀ ਵੀ ਸਮੇਂ ਨਾਮਾਂਕਨ ਦਾ ਐਲਾਨ ਕਰ ਸਕਦੀ ਹੈ। ਚੁਣੇ ਜਾਣ ‘ਤੇ ਸੁਮਿਤਰਾ ਮੀਰਾ ਕੁਮਾਰ ਤੋਂ ਬਾਅਦ ਦੂਜੀ ਔਰਤ ਲੋਕ ਸਭਾ ਸਪੀਕਰ ਹੋਵੇਗੀ। ਸੁਮਿਤਰਾ 1989 ਤੋਂ ਹੁਣ ਤੱਕ ਕੋਈ ਵੀ ਲੋਕ ਸਭਾ ਚੋਣਾਂ ਨਹੀਂ ਹਾਰੀ ਤੇ ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਇੰਦੌਰ ਤੋਂ ਅੱਠਵੀਂ ਵਾਰ ਜਿੱਤੀ ਹੈ। ਇਸ ਵਾਰ ਉਹ 4.67 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਉਹ 1999 ਤੋਂ 2004 ਵਿਚਾਲੇ ਰਾਜ ਮੰਤਰੀ ਸਨ।

WRITTEN BY