Skip to content
Independent perspectives. Global stories.
BREAKING

ਬਿਜਲੀ ਸਰਕਟ ਨਾਲ ਲੱਗੀ ਗੁਰੂ ਘਰ ਅੱਗ

Share this story

ਬਰੇਟਾ, 22 ਦਸੰਬਰ (ਰੀਤਵਾਲ)- ਨੇੜਲੇ ਪਿੰਡ ਰੰਘੜਿਆਲ ਦੇ ਗੁਰਦੁਵਾਰਾ ਸਾਹਿਬ ਵਿਖੇ ਬੀਤੀ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਗੱਦੇ, ਅਲਮਾਰੀ ਆਦਿ ਸਮਾਨ ਦੇ ਸੜ ਜਾਣ ਦਾ ਸਮਾਚਾਰ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਨੁਕਸਾਨ ਦਾ ਬਚਾਅ ਰਹਿ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਆਗੂ ਹਰਦੇਵ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਕਮੇਟੀ ਨੂੰ ਇਸ ਘਟਨਾ ਦੀ ਜਾਣਕਾਰੀ ਗੁਰੂ ਘਰ ਦੇ ਗ੍ਰੰਥੀ ਵੱਲੋਂ ਦਿੱਤੀ ਗਈ ਕਿ ਛੱਤ ਵਾਲੇ ਪੱਖੇ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਉਪਰੋਕਤ ਸਮਾਨ ਸੜ ਗਿਆ ਤੇ ਪਤਾ ਲੱਗਣ ਤੇ ਪਿੰਡ ਵਾਸੀਆਂ ਵੱਲੋਂ ਆ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ।

WRITTEN BY