ਕੀਰਤਪੁਰ ਸਾਹਿਬ, 22 ਦਸੰਬਰ (ਅਮਰਾਨ ਖਾਨ)- ਅੰਮ੍ਰਿਤ ਦੇ ਦਾਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪ੍ਰੀਵਾਰ ਅਤੇ ਸਾਥੀ ਸਿੰਘਾਂ ਸਮੇਤ 6 ਅਤੇ 7 ਪੋਂਹ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੀ ਇਤਿਹਾਸਿਕ ਘਟਨਾ ਦੀ ਯਾਦ ਤਾਜ਼ਾ ਕਰਵਾਉਦਾ ਸੰਤ ਬਾਬਾ ਕੁਲਵੰਤ ਸਿੰਘ ਲੱਖਾ, ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਜਾਏ ਸ੍ਰੀ ਦਸਮੇਸ਼ ਪੈਦਲ ਮਾਰਚ ਦਾ ਕੀਰਤਪੁਰ ਸਾਹਿਬ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ 25 ਕੁ ਸਾਲ ਪਹਿਲਾਂ ਸੰਤ ਬਾਬਾ ਜ਼ੋਰਾ ਸਿੰਘ ਲੱਖਾ ਵੱਲੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਹਦੇਆਣਾ ਸਾਹਿਬ ਤੱਕ ਪੈਦਲ ਮਾਰਚ ਸਜਾਣਾ ਸ਼ੁਰੂ ਕੀਤਾ ਸੀ। ਉਕਤ ਪੈਦਲ ਮਾਰਚ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਹੈ ਜੋ ਪੜਾਅ ਦਰ ਪੜਾਅ ਹੁੰਦਾ ਹੋਇਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਗੁਰਦੁਆਰਾ ਭੱਠਾ ਸਾਹਿਬ ਰੋਪੜ, ਚਮਕੌਰ ਸਾਹਿਬ, ਮਾਛੀਵਾੜੇ ਅਤੇ ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਪਹੁੰਚੇਗਾ। ਮਾਰਚ ‘ਚ ਭਾਈ ਹਰਜਿੰਦਰ ਸਿੰਘ ਰਾਜਾ ਵੱਲੋਂ ਵੈਰਾਗਮਈ ਰਚਨਾਵਾਂ ਨਾਲ ਸੰਗਤਾਂ ਦੇ ਮਨ ਭਰ ਆਏ । ਮਾਰਚ ‘ਚ ਪ੍ਰਬੰਧਕਾਂ ਵੱਲੋਂ ਗੁਰੂ ਸਾਹਿਬ ਵੱਲੋਂ ਕਿਲ੍ਹਾ ਛੱਡਣ ਨਾਲ ਸਬੰਧਤ ਵੱਡ ਅਕਾਰੀ ਚਿੱਤਰ ਸੰਗਤ ‘ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਈ ਰੂਪ ਸਿੰਘ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ ਤੇ ਸ. ਦਲਜੀਤ ਸਿੰਘ ਭਿੰਡਰ,ਤਖ਼ਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਮੈਨੇਜਰ ਜਸਵੀਰ ਸਿੰਘ, ਮੈਨੇਜਰ ਬਲਵਿੰਦਰ ਸਿੰਘ, ਮੀਤ ਮੈਨੇਜਰ ਸ. ਲਖਵਿੰਦਰ ਸਿੰਘ, ਐਡਵੋਕੇਟ ਹਰਦੇਵ ਸਿੰਘ ਸੂਚਨਾ ਅਫਸਰ ਤਖ਼ਤ ਸਾਹਿਬ, ਮਨਜਿੰਦਰ ਸਿੰਘ ਬਰਾੜ,ਬਲਵੀਰ ਸਿੰਘ ਭੀਰੀ, ਤਜਿੰਦਰ ਸਿੰਘ ਪੱਪੂ, ਵਿਜੇ ਬਜਾਜ ਲਾਲਾ ਜੋਤੀ ਪ੍ਰਸ਼ਾਦ,ਤੇਜਵੀਰ ਸਿੰਘ ਜਗੀਰਦਾਰ ਸੋਮ ਨਾਥ ਸੋਮੀ ਤੋਂ ਇਲਾਵਾ ਵੱਡੀ ਗਿਤਣੀ ‘ਚ ਸੰਗਤਾਂ ਹਾਜ਼ਰ ਸਨ।
ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਏ ਦਸਮੇਸ਼ ਪੈਦਲ ਮਾਰਚ ਦਾ ਕੀਰਤਪੁਰ ਸਾਹਿਬ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ



