Skip to content
Independent perspectives. Global stories.
BREAKING

ਸੜਕ ਦੁਰਘਟਨਾ ‘ਚ ਵਾਲ-ਵਾਲ ਬਚੇ ਮੋਹਨ ਭਾਗਵਤ

Share this story

sdf_21 ਨਵੀਂ ਦਿੱਲੀ, 4 ਜੂਨ (ਪੀ. ਟੀ)-ਹਵਾਈ ਅੱਡੇ ‘ਤੇ ਜਾਂਦੇ ਸਮੇਂ ਆਪਣੇ ਹੀ ਸੁਰੱਖਿਆ ਦਸਤੇ ‘ਚ ਸ਼ਾਮਿਲ ਇਕ ਕਾਰ ਨਾਲ ਹੋਈ ਟੱਕਰ ‘ਚ ਅੱਜ ਰਾਸ਼ਟਰੀ ਸਵੈ-ਸੇਵਕ ਸੰਘ ਮੁਖੀ ਮੋਹਨ ਭਾਗਵਤ ਵਾਲ-ਵਾਲ ਬੱਚ ਗਏ। ਸੂਤਰਾਂ ਮੁਤਾਬਿਕ ਮੋਹਨ ਭਾਗਵਤ ਦਿੱਲੀ ਏਅਰਪੋਰਟ ਜਾ ਰਹੇ ਸਨ ਤੇ ਧੌਲਾ ਕੂੰਆਂ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਨੂੰ ਉਨ੍ਹਾਂ ਦੇ ਸੁਰੱਖਿਆ ‘ਚ ਲੱਗੇ ਵਾਹਨ ਨਾਲ ਉਸ ਸਮੇਂ ਟੱਕਰ ਲੱਗ ਗਈ ਜਦ ਉਸ ਨੂੰ ਪਿੱਛੇ ਤੋਂ ਇਕ ਹੋਰ ਕਾਰ ਟਾਟਾ ਸੂਮੋ ਨੇ ਟੱਕਰ ਮਾਰ ਦਿੱਤੀ। ਵਰਣਨਯੋਗ ਹੈ ਕਿ ਕੱਲ੍ਹ ਸੜਕ ਹਾਦਸੇ ‘ਚ ਭਾਜਪਾ ਦੇ ਸੀਨੀਅਰ ਨੇਤਾ ਗੋਪੀ ਨਾਥ ਮੁੰਡੇ ਦੀ ਮੌਤ ਹੋ ਗਈ ਸੀ ਤੇ ਅੱਜ ਮੋਹਨ ਭਾਗਵਤ ਸੜਕ ਹਾਦਸੇ ‘ਚ ਵਾਲ-ਵਾਲ ਬਚੇ। ਹਾਲਾਂਕਿ ਹਾਦਸੇ ‘ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਪੁਲਿਸ ਨੇ ਟਾਟਾ ਸੂਮੋ ਦੇ

ਡ੍ਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਗਵਤ ਘਟਨਾ ਸਥਾਨ ਤੋਂ ਆਪਣੇ ਨਿੱਜੀ ਵਾਹਨ ਨਾਲ ਹਵਾਈ ਅੱਡੇ ਲਈ ਰਵਾਨਾ ਹੋ ਗਏ।

WRITTEN BY