Skip to content
Independent perspectives. Global stories.
BREAKING

ਸ਼ੇਖਪੁਰਾ ਵਿਖੇ ਟੋਲ ਪਲਾਜੇ ਦੇ ਨਿਰਮਾਣ ਦਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਕੀਤਾ ਵਿਰੋਧ

Share this story

ਕਿਹਾ ਕੇਂਦਰੀ ਮੰਤਰੀ ਬੀਬਾ ਬਾਦਲ ਰਾਹੀਂ ਕੇਂਦਰ ਤੱਕ ਪਹੁੰਚਾਉਣਗੇ ਆਵਾਜ਼

ਤਲਵੰਡੀ ਸਾਬੋ, 16 ਦਸੰਬਰ (ਰਾਮ ਰੇਸ਼ਮ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਨੇੜਲੇ ਪਿੰਡ ਸ਼ੇਖਪੁਰਾ ਵਿਖੇ ਰਾਮਾਂ ਮੰਡੀ ਮੁੱਦਕੀ ਨੈਸ਼ਨਲ ਹਾਈਵੇ ਤੇ ਟੋਲ ਪਲਾਜਾ ਲਾਉਣ ਦੀ ਹੋ ਰਹੀ ਤਿਆਰੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਵੀ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਪਿੰਡ ਸ਼ੇਖਪੁਰਾ ਵਿਖੇ ਟੋਲ ਪਲਾਜੇ ਦੇ ਨਿਰਮਾਣ ਦੀ ਤਿਆਰੀ ਆਰੰਭ ਹੋਣ ਬਾਰੇ ਉਨਾਂ ਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਤੇ ਜੇ ਅਜਿਹਾ ਹੋ ਰਿਹਾ ਹੈ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਨੂੰ ਹੋਵੇਗਾ ਜਿਨ੍ਹਾਂ ਨੂੰ ਤਖਤ ਸਾਹਿਬ ਦੇ ਦਰਸ਼ਨਾਂ ਲਈ ਜਾਣ ਮੌਕੇ ਉਕਤ ਸੜਕ ਤੋਂ ਲੰਘਦਿਆਂ ਬਕਾਇਦਾ ਆਪਣੀ ਜੇਬ ਹੌਲੀ ਕਰਨੀ ਪਿਆ ਕਰੇਗੀ ਜਿਸਨੂੰ ਕਿਸੇ ਤਰ੍ਹਾਂ ਵੀ ਜਾਇਜ ਨਹੀ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਟੋਲ ਪਲਾਜੇ ਦੇ ਨਿਰਮਾਣ ਦਾ ਕੰਮ ਆਰੰਭ ਨਹੀ ਕਰਵਾਉਣਾ ਚਾਹੀਦਾ ਤੇ ਪੰਜਾਬ ਸਰਕਾਰ ਵੀ ਟੋਲ ਪਲਾਜੇ ਨੂੰ ਰੁਕਵਾਉਣ ਲਈ ਆਪਣਾ ਬਣਦਾ ਰੋਲ ਨਿਭਾਵੇ।ਸਿੱਧੂ ਨੇ ਕਿਹਾ ਕਿ ਮੈਂ ਇਸ ਗੱਲੋਂ ਵੀ ਫਿਕਰਮੰਦ ਹਾਂ ਕਿ ਟੋਲ ਪਲਾਜਾ ਲੱਗਣ ਨਾਲ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸਲਈ ਉਹ ਜਲਦ ਹੀ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲਕੇ ਉਨਾਂ ਰਾਹੀਂ ਇਹ ਮਸਲਾ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਧਿਆਨ ਵਿੱਚ ਲਿਆਉਣਗੇ ਅਤੇ ਕੋਸ਼ਿਸ ਹੋਵੇਗੀ ਕਿ ਇਸ ਮਸਲੇ ਦਾ ਕੋਈ ਯੋਗ ਹੱਲ ਨਿਕਲ ਸਕੇ।

WRITTEN BY