ਨਵੀਂ ਦਿੱਲੀ, 3 ਜੂਨ (ਪੀ. ਟੀ) – ਮੁਦਰਾ ਸਫ਼ੀਤੀ ਨੂੰ ਕਾਬੂ ‘ਚ ਰੱਖਣ ਲਈ ਵਚਨਬੱਧ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਰਘੂਰਾਮ ਰਾਜਨ ਨੇ ਅੱਜ ਆਪਣੀ ਮੁਦਰਿਕ ਨੀਤੀ ਦੀ ਸਮੀਖਿਆ ਕਰਦਿਆਂ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਬੈਂਕ ਵੱਲੋਂ ਕਰਜ਼ੇ ਦੀਆਂ ਮਹੀਨਾਵਾਰ ਕਿਸ਼ਤ (ਈ. ਐਮ.ਆਈ.) ‘ਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ। ਬੈਂਕ ਨੇ ਆਪਣੀ ਦੂਸਰੀ ਦੋਮਾਹੀ ਸਮੀਖਿਆ ‘ਚ ਰੇਪੋ ਦਰ ਤੇ ਸੀ. ਆਰ. ਆਰ. ‘ਚ ਕੋਈ ਬਦਲਾਅ ਨਹੀਂ ਕੀਤਾ। ਰੇਪੋ ਦਰ ਨੂੰ 8 ਫੀਸਦੀ ਤੇ ਸੀ.ਆਰ.ਆਰ. ਨੂੰ 4 ਫੀਸਦੀ ਤੱਕ ਬਰਕਰਾਰ ਰੱਖਿਆ ਹੈ। ਬੈਂਕ ਨੇ ਹਾਲਾਂਕਿ ਐਸ. ਐਲ. ਆਰ. ਵਿਚ 0.5 ਫੀਸਦੀ ਕਟੌਤੀ ਕਰਦਿਆਂ ਇਸ ਨੂੰ 22.5 ਫੀਸਦੀ ‘ਤੇ ਰੱਖਿਆ ਹੈ। ਬੈਂਕ ਨੇ ਇਕ ਅਹਿਮ ਫ਼ੈਸਲੇ ਅਨੁਸਾਰ ਪ੍ਰਵਾਸੀ ਭਾਰਤੀ ਅਤੇ ਹੋਰ ਵਿਦੇਸ਼ੀ
(ਪਾਕਿਸਤਾਨ ਤੇ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਛੱਡ ਕੇ) ਹੁਣ ਵਿਦੇਸ਼ ਜਾਣ ਸਮੇਂ 25 ਹਜ਼ਾਰ ਤੱਕ ਦੀ ਰਾਸ਼ੀ ਨਾਲ ਲਿਜਾ ਸਕਦੇ ਹਨ ਜੋ ਪਹਿਲਾਂ ਕੇਵਲ 10 ਹਜ਼ਾਰ ਤੱਕ ਸੀ। ਐਸ.ਐਲ.ਆਰ ‘ਚ ਅੱਧਾ ਫੀਸਦੀ ਕਟੌਤੀ ਨਾਲ ਬੈਂਕਾਂ ਕੋਲ 40 ਹਜ਼ਾਰ ਕਰੋੜ ਦੀ ਹੋਰ ਨਕਦੀ ਆ ਜਾਵੇਗੀ



