Skip to content
Independent perspectives. Global stories.
BREAKING

ਵੱਲ੍ਹਾ ਸਬਜ਼ੀ ਮੰਡੀ ‘ਚ ਭਿਆਨਕ ਅੱਗ-ਕਰੋੜਾਂ ਦਾ ਸਮਾਨ ਸਵਾਹ

Share this story

ਅੱਗ ਬੁਝਾਊ ਗੱਡੀਆਂ ਦੇ ਦੇਰੀ ਨਾਲ ਪੁੱਜਣ ‘ਤੇ ਅੱਗ ਨੇ ਭਿਆਨਕ ਰੂਪ ਧਾਰਿਆ
ਅੰਮ੍ਰਿਤਸਰ, 3 ਜੂਨ (ਪੀ. ਟੀ)-ਅੰਮ੍ਰਿਤਸਰ ਦੀ ਪ੍ਰਸਿੱਧ ਸਬਜ਼ੀ ਮੰਡੀ ਵੱਲ੍ਹਾ ਵਿਖੇ ਅੱਜ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ। ਤੇਜ਼ੀ ਨਾਲ ਫੈਲੀ ਇਸ ਅੱਗ ਕਾਰਨ ਕਰੋੜਾਂ ਰੁਪਏ ਦੀਆਂ ਸਬਜ਼ੀਆਂ, ਵਾਹਨ, ਸਮਾਨ ਆਦਿ ਸੜ੍ਹ ਕੇ ਸਵਾਹ ਹੋ ਗਿਆ। ਅੱਗ ਫੈਲਣ ਦਾ ਕਾਰਨ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਦਾ ਦੇਰੀ ਨਾਲ ਪੁੱਜਣਾ ਸ਼ਾਮਿਲ ਹੈ। ਕੋਈ ਢਾਈ-ਤਿੰਨ ਘੰਟੇ ਦੀ ਮੁਸ਼ਕਤ ਉਪਰੰਤ ਅੱਗ ‘ਤੇ ਕਾਬੂ ਪਾ ਲਿਆ ਗਿਆ। ਭਾਵੇਂ ਕਿ ਅੱਗ ਬੁਝਾਉਣ ਕਾਰਨ ਕੁੱਝ ਲੋਕ ਮਾਮੂਲੀ ਜ਼ਖ਼ਮੀ ਵੀ ਹੋਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਬੁਝਾਉਣ ‘ਚ ਫ਼ੌਜੀ ਛਾਉਣੀ ਦੇ ਸੈਨਿਕਾਂ ਨੇ ਵੀ ਯੋਗਦਾਨ ਪਾਇਆ। ਮਿਲੇ ਵੇਰਵਿਆਂ ਅਨੁਸਾਰ ਅੰਮ੍ਰਿਤਸਰ-ਮਹਿਤਾ ਰੋਡ ਸਥਿਤ ਉਕਤ ਵੱਲ੍ਹਾ ਸਬਜ਼ੀ ਮੰਡੀ ਵਿਖੇ ਅੱਜ ਦੁਪਹਿਰ ਕਰੀਬ 1 ਵਜੇ ਅਚਾਨਕ ਅੱਗ ਲੱਗ ਗਈ। ਬਿਜਲੀ ਸਰਕਟ ਸ਼ਾਰਟ ਹੋਣ ਕਾਰਨ ਲੱਗੀ ਇਹ ਅੱਗ ਤੇਜ਼ ਹਵਾਵਾਂ

ਕਾਰਨ ਮਿੰਟਾਂ ਸਕਿੰਟਾਂ ‘ਚ ਹੀ ਦੋ ਸ਼ੈੱਡਾਂ ਤੱਕ ਫੈਲ ਗਈ ਅਤੇ ਨੇੜੇ ਖੜ੍ਹੇ ਵਾਹਨਾਂ ਅਤੇ ਹੋਰ ਸਮਾਨ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ। ਅੱਗ ਲੱਗਣ ਕਾਰਨ ਉਥੇ ਮੰਡੀ ‘ਚ ਮੌਜੂਦ ਵਪਾਰੀਆਂ, ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਆਦਿ ‘ਚ ਦਹਿਸ਼ਤ ਫੈਲ ਗਈ, ਜਿਨ੍ਹਾਂ ਨੇ ਅੱਗ ਲੱਗਣ ਉਪਰੰਤ ਹਫ਼ੜਾ-ਦਫੜ੍ਹੀ ‘ਚ ਆਪਣਾ-ਆਪਣਾ ਸਮਾਨ ਤੇ ਵਾਹਨ ਮੰਡੀ ‘ਚੋਂ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਕੁੱਝ ਵਪਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਨਗਦੀ ਵੀ ਅੱਗ ਦੀ ਭੇਟ ਚੜ੍ਹ ਗਈ। ਸਬਜ਼ੀ ਮੰਡੀ ਯੂਨੀਅਨ ਦੇ ਸਕੱਤਰ ਸ੍ਰੀ ਸੁਰਿੰਦਰ ਬਿੰਦਰਾ, ਮੰਡੀ ਬੋਰਡ ਦੇ ਸਕੱਤਰ ਸ: ਮਨਜੀਤ ਸਿੰਘ ਬੱਲ ਤੇ ਇਕ ਆੜ੍ਹਤੀ ਦਵਿੰਦਰ ਸਿੰਘ ਕਾਲਰਾ ਨੇ ਦੋਸ਼ ਲਾਇਆ ਕਿ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ 100 ਨੰਬਰ ‘ਤੇ ਫ਼ੋਨ ਕਰਨ ਦੇ ਬਾਵਜੂਦ ਵੀ ਦੋ-ਢਾਈ ਘੰਟੇ ਦੇਰੀ ਨਾਲ ਪੁੱਜੀਆਂ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਡੀ. ਸੀ. ਸ੍ਰੀ ਰਵੀ ਭਗਤ, ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਪੁਲਿਸ ਅਧਿਕਾਰੀ ਸ੍ਰੀ ਗੌਰਵ ਗਰਗ ਆਦਿ ਮੌਕੇ ‘ਤੇ ਪੁੱਜ ਗਏ ਅਤੇ ਹਾਲਾਤ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇਹ ਸਬਜ਼ੀ ਮੰਡੀ ਸੈਨਿਕ ਅਸਲਾ ਭੰਡਾਰ ਕੇਂਦਰ ਦੇ ਬਿਲਕੁਲ ਨਜ਼ਦੀਕ ਹੈ ਅਤੇ ਇਥੇ ਅੱਗ ਲੱਗਣਾ ਭਿਆਨਕ ਰੂਪ ਧਾਰਨ ਕਰ ਸਕਦਾ ਸੀ।ਟ

WRITTEN BY