ਅੰਮ੍ਰਿਤਸਰ, 3 ਜੂਨ (ਪੀ. ਟੀ)- ਦਲ ਖਾਲਸਾ ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਸਰਬਜੀਤ ਸਿੰਘ ਘੁਮਾਣ, ਜਥੇ ਬਲਦੇਵ ਸਿੰਘ ਗ੍ਰੰਥਗੜ, ਅਵਤਾਰ ਸਿੰਘ ਜਲਾਲਾਬਾਦ, ਗੁਵਿੰਦਰ ਸਿੰਘ, ਗੁਰਮੀਤ ਸਿੰਘ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਵਾਪਰੇ 30 ਵਰ•ੇ ਪੂਰੇ ਹੋ ਗਏ ਹਨ। ਇਸ ਹਮਲੇ ਦੀ ਪੀੜ ਅਤੇ ਚੀਸ ਅੱਜ ਵੀ ਸੱਜਰੀ ਹੈ ਅਤੇ ਜਖਮ ਹਰੇ ਹਨ। ਉਹਨਾਂ ਕਿਹਾ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਅਕਾਲੀ ਦਲ ਪੰਚ ਪ੍ਰਧਾਨੀ, ਭਾਈ ਧਰਮ ਸਿੰਘ ਖਾਲਸਾ ਟਰਸੱਟ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜਥੇਬੰਦੀ ਦੇ 5 ਅਤੇ 6 ਜੂਨ ਦੇ ਪ੍ਰੋਗਰਾਮਾਂ ਦਾ ਸਮਰਥਣ ਕੀਤਾ ਗਿਆ ਹੈ। ਉਹਨਾਂ ਦਸਿਆ ਕਿ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਖਾਲਸਾਈ ਝੰਡੇ ਲੈ ਕੇ ਸਿੱਖ ਸੰਗਤਾਂ ਖਾਲਸਾਈ ਜਾਹੋ-ਜਲਾਲ ਨਾਲ ਮਾਰਚ ਕਰਨਗੇ। ਸਮਾਗਮ ਦੌਰਾਨ ਬੀਤੇ 30 ਵਰਿ•ਆਂ ਦਾ ਲੇਖਾ-ਜੋਖਾ ਕੀਤਾ ਜਾਵੇਗਾ
ਅਤੇ ਸਮਾਪਤੀ ਮੌਕੇ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕੀਤੀ ਜਾਵੇਗੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਹਨਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਪ੍ਰਣ ਲਿਆ ਜਾਵੇਗਾ। ਉਹਨਾਂ ਦਸਿਆ ਕਿ ਸਮਾਗਮ ਦਾ ਸਥਾਨ ਗੁਰਦੁਆਰਾ ਸਤੋਖਸਰ ਸਾਹਿਬ ਦੇ ਬਾਹਰ ਪਾਰਕਿੰਗ ਵਾਲੀ ਥਾਂ ਹੈ ਅਤੇ ਮਾਰਚ ਸਮਾਗਮ ਵਾਲੀ ਥਾਂ ਤੋਂ ਚੱਲ ਕੇ ਕਟੜਾ ਜੈਮਲ ਸਿੰਘ, ਸੁਭਾਸ਼ ਜੂਸਬਾਰ ਵਾਲੇ ਚੌਕ ਰਾਹੀਂ ਹਾਲ ਗੇਟ ਤੋਂ ਹਾਲ ਬਜਾਰ ਵਿਚੋਂ ਲੰਘਦਾ ਹੋਇਆ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ।



