Skip to content
Independent perspectives. Global stories.
BREAKING

ਲੱਖਾਂ ਦੀ ਹੈਰੋਇਨ ਸਮੇਤ 6 ਤਸਕਰ ਕਾਬੂ

Share this story

ਲੁਧਿਆਣਾ, 13 ਦਸੰਬਰ (ਜਸਪਾਲ ਅਰੋੜਾ)- ਥਾਣਾ 3 ਦੀ ਪੁਲਸ ਪਾਰਟੀ ਨੇ 2 ਵੱਖ ਵੱਖ ਜਗ੍ਹਾ ਤੇ ਛਾਪੇਮਾਰੀ ਦੌਰਾਨ 6 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 256 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਥਾਣਾ 3 ਦੇ ਮੁਖੀ ਸਤੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਦੇ ਏ ਐਸ ਆਈ ਹਜੂਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਖਵਾਜਾ ਕੋਠੀ ਚੌਕ ਕੋਲ ਪਾਰਕ ਚ ਕੁਝ ਨੌਜਵਾਨ ਝੁੰਡ ਬਣਾ ਕੇ ਨਸ਼ਾ ਪੀ ਰਹੇ ਹਨ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਉਕਤ ਪਾਰਕ ਚ ਛਾਪੇਮਾਰੀ ਨਸ਼ਾ ਪੀ ਰਹੇ 5 ਨੌਜਵਾਨਾਂ ਨੂੰ 243 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪੀਰਾਂ ਵਾਲੀ ਗਲੀ ਬਾਂਗਰੂ ਮੁਹੱਲਾ ਨਿਵਾਸੀ ਪਵਨ ਕੁਮਾਰ ਨਿਊ ਰਾਜਗੁਰੂ ਨਿਵਾਸੀ ਰੋਬਿਨ ਨਿਊ ਰਾਜਗੁਰੂ ਨਗਰ ਨਿਵਾਸੀ ਸੁਮੰਤ ਉਰਫ ਮਨੀ ਮਨਜੀਤ ਨਗਰ ਨਿਵਾਸੀ ਕਮਲਜੀਤ ਸਿੰਘ ਉਰਫ ਬੋੱਬੀ , ਢੋੱਕਾ ਮੁਹੱਲਾ ਨਿਵਾਸੀ ਫਲਦੀਪ ਸਿੰਘ ਉਰਫ ਬੋੱਬੀ ਵਜੋਂ ਹੋਈ ਇਸ ਤਰਾਂ ਏ ਐਸ ਆਈ ਹਜੂਰ ਸਿੰਘ ਨੇ ਘਾਟੀ ਮੁਹੱਲਾ ਚੌਕ ਚ ਨਾਕੇਬੰਦੀ ਦੌਰਾਨ ਇਕ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਦੋਸ਼ੀ ਦੀ ਪਹਿਚਾਣ ਮੁਹੱਲਾ ਮਹਿਮੂਦਪੁਰਾ ਨਿਵਾਸੀ ਹਰਵਿੰਦਰ ਸਿੰਘ ਉਰਫ ਮੋਨੂੰ ਵਜੋਂ ਹੋਈ ਪੁਲਜ਼ ਨੇ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

WRITTEN BY