ਪਹਿਲੇ ਮੁੱਖ ਮੰਤਰੀ ਵਜੋਂ ਚੰਦਰ ਸ਼ੇਖਰ ਰਾਓ ਨੇ ਚੁੱਕੀ ਸਹੁੰ
ਹੈਦਰਾਬਾਦ, 2 ਜੂਨ (ਪੰਜਾਬ ਟਾਇਮਜ਼ ਬਿਊਰੋ)- ਐਤਵਾਰ ਅੱਧੀ ਰਾਤ ਨੂੰ ਤੇਲੰਗਾਨਾ ਭਾਰਤ ਦਾ 29ਵਾਂ ਸੂਬਾ ਬਣ ਗਿਆ। ਇਸ ਮੌਕੇ ‘ਤੇ ਹੈਦਰਾਬਾਦ ਸਮੇਤ ਪੂਰੇ ਤੇਲੰਗਾਨਾ ਖੇਤਰ ਵਿਚ ਜਸ਼ਨ ਮਨਾਏ ਗਏ ਅਤੇ ਆਤਿਸ਼ਬਾਜ਼ੀ ਕੀਤੀ ਗਈ। ਹੈਦਰਾਬਾਦ ਦੇ 120 ਮੁੱਖ ਚੌਰਾਹਿਆਂ ਅਤੇ ਸੜਕਾਂ ‘ਤੇ ਆਤਿਸ਼ਬਾਜ਼ੀ ਚਲਾਈ ਗਈ। ਤੇਲੰਗਾਨਾ ਸੂਬੇ ਦਾ ਅਧਿਕਾਰਤ ਗੀਤ ਵੱਖ-ਵੱਖ ਥਾਵਾਂ ‘ਤੇ ਵਜਾਇਆ ਗਿਆ। ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਇਤਿਹਾਸਕ ਥਾਵਾਂ ਚਾਰਮੀਨਾਰ, ਗੋਲ ਕੋਂਡਾ ਕਿਲਾ, ਵਿਧਾਨ ਸਭਾ ਭਵਨ ਅਤੇ ਜੁਬਲੀ ਹਾਲ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਗਈ। ਪੂਰੇ ਹੈਦਰਾਬਾਦ ਨੂੰ ਗੁਲਾਬੀ ਰੰਗ ਨਾਲ ਰੰਗਿਆ ਗਿਆ, ਜਿਹੜਾ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਝੰਡੇ ਦਾ ਰੰਗ ਹੈ।ਟੀ. ਆਰ . ਸੀ. ਮੁਖੀ ਕੇ
. ਚੰਦਰਸ਼ੇਖਰ ਰਾਵ ਨੇ ਦੇਸ਼ ਦੇ 29ਵੇਂ ਸੂਬੇ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸੋਮਵਾਰ ਨੂੰ ਸਹੁੰ ਚੁੱਕੀ। ਘੜੀ ‘ਚ 12 ਵੱਜਦੇ ਹੀ ਦੇਸ਼ ਦੇ 29ਵੇਂ ਤੇਲੰਗਾਨਾ ਸੂਬੇ ਦਾ ਜਨਮ ਹੋ ਗਿਆ। ਇਸ ਮੌਕੇ ‘ਤੇ ਪੂਰੇ ਹੈਦਰਾਬਾਦ ਸ਼ਹਿਰ ‘ਚ ਲਗਭਗ 150 ਥਾਵਾਂ ‘ਤੇ ਬਿਰਆਨੀ ਅਤੇ ਮਿਠਾਈਆਂ ਵੰਡੀਆਂ ਗਈਆਂ। ਸ਼ਹਿਰ ਦੇ 120 ਵੱਖ-ਵੱਖ ਚੌਰਾਹਿਆਂ ‘ਤੇ ਆਤਿਸ਼ਬਾਜੀਆਂ ਚਲਾਈਆਂ ਗਈਆਂ। ਤੇਲੰਗਾਨਾ ਦੇ ਹੋਂਦ ‘ਚ ਆਉਣ ਨਾਲ ਹੀ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਇਕ ਸੂਬਾ ਬਣਾਉਣ ਦਾ ਉਥੋਂ ਦੇ ਲੋਕਾਂ ਦਾ ਪੁਰਾਣਾ ਸੰਘਰਸ਼ ਪੂਰਾ ਹੋ ਗਿਆ। ਉਥੇ ਹੀ ਤੇਲੰਗਨਾ ਦੇ ਗਠਨ ਤੋਂ ਬਾਅਦ ਮੌਜੂਦਾ ਆਂ੍ਯਧਰਾ ਪ੍ਰਦੇਸ਼ ਦੇ ਬਾਕੀ ਹਿੱਸੇ ‘ਚ ਰਾਸ਼ਟਰਪਤੀ ਸ਼ਾਸਨ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਮੁਖੀ ਐੱਨ. ਚੰਦਰਬਾਬੂ ਨਾਇਡੂ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਦੇ। ਨਾਇਡੂ 8 ਜੂਨ ਨੂੰ ਸਹੁੰ ਚੁੱਕਣਗੇ। ਸੂਤਰ੍ਯਾਂ ਅਨੁਸਾਰ ਤੇਲਗੰਨਾ ਦੇ ਪਹਿਲੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਸਥਾਨਕ ਪਰੇਡ ਮੈਦਾਨ ‘ਚ ‘ਤੇਲਗੰਨਾ ਸਥਾਪਨਾ ਦਿਵਸ‘ ਦੇ ਆਧਿਕਾਰਤ ਸਮਾਰੋਹ ‘ਚ ਹਿੱਸਾ ਲੈਣ ਜਾਣਗੇ।
ਤੇਲੰਗਾਨਾ ਵਿਚ ਹੈਦਰਾਬਾਦ ਸਮੇਤ 10 ਜ਼ਿਲੇ ਹੋਣਗੇ ਜਦੋਂ ਕਿ ਬਾਕੀ ਦੇ ਆਂਧਰਾ ਪ੍ਰਦੇਸ਼ ਵਿਚ 13 ਜ਼ਿਲੇ ਹੋਣਗੇ। ਹੈਦਰਾਬਾਦ ਅਗਲੇ 10 ਸਾਲ ਤਕ ਦੋਹਾਂ ਸੂਬਿਆਂ ਦੀ ਰਾਜਧਾਨੀ ਰਹੇਗਾ। ਤੇਲੰਗਾਨਾ ਰਾਸ਼ਟਰ ਸਮਿਤੀ ਨੂੰ 119 ਮੈਂਬਰੀ ਸੂਬਾਈ ਵਿਧਾਨ ਸਭਾ ‘ਚ ਬਹੁਮਤ ਮਿਲਿਆ ਹੈ। ਰਾਓ ਦੇ ਨਾਲ 10 ਹੋਰ ਮੈਂਬਰਾਂ ਦੇ ਵੀ ਮੰਤਰੀਆਂ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਸਹੁੰ ਚੁੱਕ ਸਮਾਰੋਹ ਸਵੇਰੇ 8.30 ਵਜੇ ਹੈਦਰਾਬਾਦ ਦੇ ਰਾਜ ਭਵਨ ਵਿਖੇ ਹੋਵੇਗਾ। ਸਹੁੰ ਚੁੱਕਣ ਤੋਂ ਪਹਿਲਾਂ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਮੁਖੀ ਤੇਲੰਗਾਨਾ ਦੇ ਸ਼ਹੀਦਾਂ ਨੂੰ ਵਿਧਾਨ ਸਭਾ ਨੇੜੇ ਗਨ ਪਾਰਕ ਵਿਖੇ ਸ਼ਰਧਾਂਜਲੀ ਦੇਣਗੇ। ਉਸ ਤੋਂ ਬਾਅਦ ਉਹ ਤੇਲੰਗਾਨਾ ਵਾਸੀਆਂ ਦੇ ਨਾਂ ਇਕ ਸੰਦੇਸ਼ ਪ੍ਰਸਾਰਤ ਕਰਨਗੇ।
ਰਾਸ਼ਟਰਪਤੀ ਰਾਜ ਖਤਮ ਹੋਵੇਗਾ-ਸੋਮਵਾਰ ਸਵੇਰੇ ਹੀ ਆਂਧਰਾ ਪ੍ਰਦੇਸ਼ ‘ਚ ਅੰਸ਼ਿਕ ਤੌਰ ‘ਤੇ ਰਾਸ਼ਟਰਪਤੀ ਰਾਜ ਖਤਮ ਕਰ ਦਿੱਤਾ ਜਾਵੇਗਾ। ਇਹ ਰਾਸ਼ਟਰਪਤੀ ਰਾਜ ਤੇਲੰਗਾਨਾ ਖੇਤਰ ਤੋਂ ਖਤਮ ਹੋਵੇਗਾ ਜਦੋਂ ਕਿ ਬਾਕੀ ਦੇ ਆਂਧਰਾ ਪ੍ਰਦੇਸ਼ ‘ਚ ਜਾਰੀ ਰਹੇਗਾ। ਆਂਧਰਾ ਪ੍ਰਦੇਸ਼ ‘ਚ ਐੱਨ. ਚੰਦਰ ਬਾਬੂ ਨਾਇਡੂ ਆਉਂਦੇ ਹਫਤੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਆਂਧਰਾ ਪ੍ਰਦੇਸ਼ ‘ਚੋਂ ਰਾਸ਼ਟਰਪਤੀ ਰਾਜ ਖਤਮ ਕੀਤਾ ਜਾਵੇਗਾ। ਸੋਮਵਾਰ ਨਵੀਂ ਸਰਕਾਰ ਦੇ ਬਣਨ ਨੂੰ ਮੁੱਖ ਰੱਖਦਿਆਂ ਪੂਰੇ ਹੈਦਰਾਬਾਦ ਨੂੰ ਟੀ. ਆਰ. ਐੱਸ. ਪਾਰਟੀ ਦੇ ਝੰਡਿਆਂ, ਕੇ. ਸੀ. ਆਰ. ਦੇ ਕਟਆਊਟਾਂ ਨਾਲ ਸਜਾਇਆ ਗਿਆ ਹੈ।



