ਸ਼ੇਰਪੁਰ, 8 ਦਸੰਬਰ (ਹਰਜੀਤ ਕਾਤਿਲ)- ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਦੀ ਯਾਦ ਨੂੰ ਸਮਰਪਿਤ ਗੁਰੂ ਨਾਨਕ ਸਪੋਰਟਸ ਕਲੱਬ ਪੱਤੀ ਖਲੀਲ ਤੇ ਸ਼ੇਰਪੁਰ ਵੱਲੋਂ 16ਵਾ. ਸ਼ਾਨਦਾਰ ਕਬੱਡੀ ਟੂਰਨਾਮੈਂਟ ਅਨਾਜ਼ ਮੰਡੀ ਸ਼ੇਰਪੁਰ ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਪੰਜਾਬ ਭਰ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਖੇਡ ਪ੍ਰੇਮੀਆਂ ਨੇ ਮਾਂ ਖੇਡ ਕਬੱਡੀ ਦਾ ਖੂਬ ਆਨੰਦ ਮਾਣਿਆ। ਜਦਕਿ ਇਸ ਖੇਡ ਮੇਲੇ ਵਿੱਚ ਵਿਸ਼ੇਸ ਤੌਰ ‘ਤੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਕਲਾਂ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਰਮਨਦੀਪ ਸਿੰਘ ਥਾਣਾ ਮੁਖੀ ਸ਼ੇਰਪੁਰ, ਨੌਜਵਾਨ ਸਮਾਜ ਸੇਵੀ ਕੁਲਵਿੰਦਰ ਕੁਮਾਰ ਕਾਲਾ ਵਰਮਾ, ਡਾ. ਜਗਜੀਵਨ ਸਿੰਘ ਪ੍ਰਧਾਨ ਲਾਇਨ ਕਲੱਬ ਸ਼ੇਰਪੁਰ, ਬਲਜਿੰਦਰ ਸਿੰਘ ਬਿੱਟੂ ਏ.ਐਸ.ਆਈ, ਐਨ.ਆਰ.ਆਈ ਜੋਗਿੰਦਰ ਸਿੰਘ ਨਾਗ, ਨਰੇਸ ਕੁਮਾਰ ਵਰਮਾਂ, ਮਾ. ਚਰਨ ਸਿੰਘ ਜਵੰਧਾ ਨੇ ਸਮੂਲੀਅਤ ਕੀਤੀ। ਇਸ ਖੇਡ ਮੇਲੇ ਵਿੱਚ ਮਾਂ ਖੇਡ ਕਬੱਡੀ ਦੇ ਉੱਘੇ ਮੰਚ ਸੰਚਾਲਕ ਸੰਧੂ ਭਰਾਵਾਂ ਦਾ ਚਾਂਦੀ ਦੇ ਕੜਿਆ ਨਾਲ ਅਤੇ ਸਮਾਜ ਸੇਵੀ ਕੰਮਾਂ ਬਦਲੇ ਪੱਤਰਕਾਰ ਵਿਜੈ ਕੁਮਾਰ ਸਿੰਗਲਾ ਅਤੇ ਸਮੂੰਹ ਪ੍ਰੈਸ ਕਲੱਬ ਮੈਂਬਰਾਂ ਦਾ ਇਸ ਟੂਰਨਾਮੈਂਟ ਵਿੱਚ ਵਿਸ਼ੇਸ ਸਨਮਾਨ ਕੀਤਾ ਗਿਆ। ਖੇਡ ਮੇਲੇ ਦੌਰਾਨ ਹੋਏ ਮੁਕਾਬਲਿਆ ਦੌਰਾਨ ਜੇਤੂ ਟੀਮਾਂ ਦਾ ਕਲੱਬ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮੇਂ ਸਰਪੰਚ ਰਣਜੀਤ ਸਿੰਘ ਬਿੱਲੂ, ਅਮਨਦੀਪ ਸਿੰਘ ਦਦਸੂਬੇਦਾਰ ਅਮਰਜੀਤ ਸਿੰਘ ਗਰੇਵਾਲ, ਠੇਕੇਦਾਰ ਸੰਜੇ ਸਿੰਗਲਾ, ਠੇਕੇਦਾਰ ਧਰਮਿੰਦਰ ਸਿੰਗਲਾ, ਰੂਪ ਸਿੰਘ ਜਵੰਧਾ, ਹਰਜਿੰਦਰ ਸਿੰਘ ਦਰਸ਼ੀ, ਮਾ. ਗੁਰਨਾਮ ਸਿੰਘ, ਰਾਜਵਿੰਦਰ ਸਿੰਘ ਪਟਵਾਰੀ, ਗੁਰਨਾਮ ਸਿੰਘ ਸ਼ੇਰਪੁਰ , ਗੁਰਦੀਪ ਸਿੰਘ ਖੀਪਲ, ਸੁਖਵਿੰਦਰ ਸਿੰਘ ਥਿੰਦ, ਗੁਰਚਰਨ ਸਿੰਘ ਗਰੇਵਾਲ, ਜੁਗਰਾਜ ਸਿੰਘ ਗਰੇਵਾਲ, ਕੁਲਵੰਤ ਸਿੰਘ ਸਮਰਾ, ਬਹਾਦਰ ਸਿੰਘ ਫੌਜੀ, ਸਤਨਾਮ ਸਿੰਘ, ਜਗਦੇਵ ਸਿੰਘ, ਲੱਖਾ ਰਾਏਸਰੀਆਂ, ਹਰਜੀਤ ਸਿੰਘ ਸੰਧੂ, ਕਰਮਜੀਤ ਸਿੰਘ, ਜਗਦੇਵ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਜੈਲਦਾਰ, ਕਰਨੈਲ ਸਿੰਘ ਰਾਣੂ, ਹਰਜਿੰਦਰ ਸਿੰਘ ਲੋਟੇ, ਜਗਦੇਵ ਸਿੰਘ ਸੋਹਣਾ, ਸੁਰਿੰਦਰਪਾਲ ਸਿੰਘ ਚੀਮਾ, ਸੂਬੇਦਾਰ ਸ਼ਿੰਗਾਰਾ ਸਿੰਘ ਪ੍ਰੈਸ ਕਲੱਬ ਸ਼ੇਰਪੁਰ ਦੇ ਸਮੂੰਹ ਮੈਂਬਰਾਂ ਅਤੇ ਉੱਘੇ ਗੀਤਕਾਰ ਮੱਟ ਸ਼ੇਰੋਂ ਵਾਲਾ , ਗਾਇਕ ਹਰਮਨ ਰਣਵਿਜੇ ਸ਼ੇਰਪੁਰ ਨੇ ਵੀ ਕੈਨੇਡਾ ਤੋਂ ਫੋਨ ਰਾਹੀਂ ਵਿਸ਼ੇਸ਼ ਹਾਜ਼ਰੀ ਲਵਾਈ।



