April 25, 2026 3:53 am

ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਫੜੇ

ਫੂਲ ਟਾਊਨ, 3 ਦਸੰਬਰ (ਮੱਖਣ ਸਿੰਘ ਬੁੱਟਰ)- ਥਾਣਾ ਫੂਲ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਫਸੀਸੀ ਅਫਸਰ ਧਰਮ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਪੁਲਸ ਦੀ ਟੀਮ ਜਦ ਪਿੰਡ ਢਿਪਾਲੀ ਦੀ ਨਹਿਰ ਲਾਗੇ ਪੁੱਜੀ ਤਾਂ ਇੱਕ ਦਰੱਖਤ ਥੱਲੇ ਦੋ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਵੱਖ-ਵੱਖ ਲਿਫ਼ਾਫ਼ੇ ਫੜੇ ਹੋਏ ਸਨ। ਉਹ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਪਿੰਡ ਧਿੰਗੜ ਵੱਲ ਫਰਾਰ ਹੋਣ ਲੱਗੇ ਤਾਂ ਪੁਲਸ ਨੇ ਉਨਾਂ ਨੂੰ ਮੌਕੇ ਤੇ ਦਬੋਚ ਲਿਆ। ਜਾਂਚ ਅਧਿਕਾਰੀ ਨੇ ਅੱਗੇ ਦੱਸਿਆ ਕਿ ਜਦ ਉਕਤ ਲਿਫਾਫਿਆਂ ਦੀ ਤਲਾਸ਼ੀ ਲਈ ਗਈ ਤਾਂ ਦੋਵਾਂ ਲਿਫਾਫਿਆਂ ਵਿੱਚੋਂ ਦੋ ਸੌ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉੱਕਤ ਵਿਅਕਤੀਆਂ ਦੀ ਪਛਾਣ ਗਨੀ ਖਾਨ ਵਾਸੀ ਜੰਮੂ ਪੱਤੀ ਢਿਪਾਲੀ ਅਤੇ ਰਾਮ ਸਿੰਘ ਵਾਸੀ ਫੂਲ ਟਾਊਨ ਵੱਜੋਂ ਹੋਈ ਹੈ। ਉੱਕਤ ਦੋਵੇ ਕਥਿੱਤ ਦੋਸੀਆਂ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend