Skip to content
Independent perspectives. Global stories.
BREAKING

ਤਨਖ਼ਾਹਾਂ-ਪੈਨਸ਼ਨਾਂ ਨਾ ਮਿਲਣ ਕਾਰਨ ਪਾਵਰਕਾਮ ਕਾਮਿਆਂ ਵੱਲੋਂ ਸੂਬਾ ਸਰਕਰਰ ਵਿੱਰੁਧ ਨਾਹਰੇਬਾਜ਼ੀ

Share this story

ਰਿਸਕ ਲੈ ਕੇ ਡਿਊਟੀ ਕਰਨ ਦੇ ਬਾਵਜੂਦ ਵੀ ਨਹੀਂ ਮਿਲ ਰਹੀ ਸਮੇਂ ‘ਤੇ ਤਨਖਾਹ : ਵਿਸਾਖਾ ਸਿੰਘ

ਮੌੜ ਮੰਡੀ, 3 ਦਸੰਬਰ (ਹਰਮੰਦਰ ਸਿੰਘ)- ਅੱਜ ਵਰਕਰ ਇੰਪਲਾਈਜ਼ ਫੈਡਰੇਸ਼ਨ ਦੇ ਕਰਮਚਾਰੀਆਂ ਨੇ ਮੌੜ ਵਿੱਖੇ ਧਰਨਾ ਲਗਾ ਕੇ ਸਰਕਾਰ ਵਿੱਰੁਧ ਭਰਵੀਂ ਨਾਹਰੇਬਾਜੀ ਕੀਤੀ ਅਤੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਰੀਲੀਜ਼ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਪਣੀਆਂ ਨੀਤੀਆਂ ਕਾਰਨ ਹੀ ਬਿਜਲੀ ਬੋਰਡ ਦਾ ਨੁਕਸਾਨ ਹੋ ਰਿਹਾ ਹੈ,ਜਿਸ ਦਾ ਖ਼ਮਿਆਜ਼ਾ ਕਰਮਚਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਡਵੀਜ਼ਨ ਮੌੜ ਦੇ ਪ੍ਰਧਾਨ ਜੇਈ ਵਿਸਾਖਾ ਸਿੰਘ ਨੇ ਕਿਹਾ ਕਿ ਸਰਕਾਰਾਂ ਅਪਣੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਲੈਣ ਵਿੱਚ ਕੋਈ ਦੇਰੀ ਨਹੀਂ ਕਰਦੀ ਅਤੇ ਜਦੋਂ ਮੁਲਾਜ਼ਮਾਂ ਦੀ ਵਾਰੀ ਆਉਂਦੀ ਹੈ ਤਾਂ ਖ਼ਜਾਨੇ ਦਾ ਮੂੰਹ ਬੰਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਲਾਜਮ ਕੋਈ ਭੀਖ ਨਹੀਂ ਮੰਗਦੇ ਸਗੋਂ ਕੀਤੇ ਗਏ ਕੰਮ ਦੀ ਕੀਮਤ ਮੰਗ ਰਹੇ ਹਨ ਅਤੇ ਬਿਜਲੀ ਦਾ ਕੰਮ ਜੋਖਮ ਭਰਿਆ ਹੋਣ ਦੇ ਬਾਵਜੂਦ ਦਿਨ ਰਾਤ ਡਿਉਟੀ ਦੇ ਕੇ ਕਰਨਾ ਪੈਂਦਾ ਹੈ ਅਤੇ ਜੇ ਕਰ ਸਮੇਂ ‘ਤੇ ਤਨਖਾਹਾਂ ਨਾ ਮਿਲਣ ਤਾਂ ਕਰਮਚਾਰੀਆਂ ਦਾ ਕੰਮ ਵਿੱਚ ਮਨ ਨਹੀਂ ਲਗਦਾ। ਇਸ ਮੌਕੇ ਗੁਰਮੇਲ ਸਿੰਘ ਭਾਗੂ,ਗੁਰਮੇਲ ਸਿੰਘ,ਇੰਜਨੀਅਰ ਰਵਿੰਦਰ ਸਿੰਘ ਸਿੱਧੂ, ਰਾਵਲ ਸਿੰਘ ਅਤੇ ਸੇਵਾ ਮੁਕਤ ਕਰਮਚਾਰੀ ਧੰਨਾਂ ਸਿੰਘ ਸਮੇਤ ਬੁਹਤ ਸਾਰੇ ਕਰਮਚਾਰੀ ਹਾਜਰ ਹੋਏ।

WRITTEN BY