Skip to content
Independent perspectives. Global stories.
BREAKING

ਕੋਈ ਤਾਕਤ ਧਾਰਾ 370 ਖਤਮ ਨਹੀਂ ਕਰ ਸਕਦੀਂ-ਸੋਜ

Share this story

Page-3_16 ਜੰਮੂ , 31 ਮਈ (ਪੀ.ਟੀ.)-ਧਾਰਾ 370 ’ਤੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਮੁੱਖ ਸੈਫੁਦੀਨ ਸੋਜ ਨੇ ਕਿਹਾ ਕਿ ਇਹ ਇਕ ਬੰਦ ਪ੍ਰਕਰਨ ਹੈ ਅਤੇ ਕੋਈ ਵੀ ਤਾਕਤ ਇਸ ਨੂੰ ਰੱਦ ਨਹੀਂ ਕਰ ਸਕਦੀ। ਸੋਜ ਨੇ ਕਿਹਾ ਕਿ ਧਾਰਾ 370 ’ਤੇ ਬਹਿਸ ਕਰਨ ਦੀ ਕੋਈ ਜਰੂਰਤ ਨਹੀਂ ਹੈ। ਕਾਂਗਰਸ ਪਾਰਟੀ ਲਈ ਇਹ ਇਕ ਬੰਦ ਅਧਿਆਇ ਹੈ। ਸੋਜ ਨੇ ਕਿਹਾ ਕਿ ਉਨ੍ਹਾਂ ਦਾ ਰੁਖ ਸਪੱਸ਼ਟ ਹੈ ਕਿ 370 ’ਚ ਨਾ ਤਾਂ ਸੋਧ ਹੋ ਸਕਦੀ ਹੈ ਅਤੇ ਨਾ ਹੀ ਇਸ ਨੂੰ ਕਿਸੇ ਪ੍ਰਕਾਰ ਨਾਲ ਰੱਦ ਕੀਤਾ ਜਾ ਸਕਦਾ ਹੈ, ਜਦੋਂ ਤੱਕ ਰਾਜ ਦੀ ਜਨਤਾ ਖੁੱਦ ਅਜਿਹਾ ਨਾ ਚਾਹੇ।

WRITTEN BY