Skip to content
Independent perspectives. Global stories.
BREAKING

ਸੰਯੁਕਤ ਰਾਸ਼ਟਰ ਨੇ ਬਦਾਊਂ ਕਾਂਡ ਨੂੰ ‘ਭਿਆਨਕ’ ਦੱਸਿਆ

Share this story

ਸੰਯੁਕਤ ਰਾਸ਼ਟਰ, 31 ਮਈ (ਪੀ.ਟੀ.)-ਸੰਯੁਕਤ ਰਾਸ਼ਟਰ ਨੇ ਉੱਤਰ ਪ੍ਰਦੇਸ਼ ’ਚ ਦੋ ਦਲਿਤ ਲੜਕੀਆਂ ਨਾਲ ਜਬਰ ਜਨਾਹ ਅਤੇ ਉਨ੍ਹਾਂ ਦੀ ਹੱਤਿਆ ਨੂੰ ਭਿਆਨਕ ਅਪਰਾਧ ਕਰਾਰ ਦਿੱਤਾ ਹੈ ਅਤੇ ਜੋਰ ਦੇ ਕੇ ਕਿਹਾ ਹੈ ਕਿ ਕਾਨੂੰਨ ਤਹਿਤ ਸਾਰੇ ਨਾਗਰਿਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਦੇ ਬੁਲਾਰੇ ਨੇ ਕਿਹਾ ਕਿ ਦੋ ਲੜਕੀਆਂ ਨਾਲ ਜਬਰ ਜਨਾਹ ਅਤੇ ਉਨ੍ਹਾਂ ਦੀ ਹੱਤਿਆ ਇਕ ਭਿਆਨਕ ਅਪਰਾਧ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ’ਤੇ ਕਹਿਣ ਲਈ ਕੋਈ ਸ਼ਬਦ ਨਹੀਂ ਮਿਲ ਰਹੇ ਪਰ ਨਿਸ਼ਚਿਤ ਤੌਰ ’ਤੇ ਇਹ ਇਕ ਭਿਆਨਕ ਘਟਨਾ ਹੈ।

WRITTEN BY