April 22, 2026 6:45 am

ਰਿਟਾਇਰ ਡਾ.ਐਡਵਨ .ਟੀ.ਦਾਸ ਦੇ ਘਰ ਚੋਰੀ

ਸ਼ਾਹਕੋਟ, 29 ਨਵੰਬਰ (ਸੁਰਿੰਦਰ ਸਿੰਘ ਖਾਲਸਾ)-ਇਥੋ ਦੇ ਮੁਹੱਲਾ ਚੋਪੜਿਆ ਵਿਖੇ ਰਿਟਾਇਰ ਡਾ .ਐਡਵਨ ਟੀ ਦਾਸ ਪੁੱਤਰ ਤੁਲਸੀ ਦਾਸ ਦੇ ਘਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਡਵਨ. ਟੀ.ਦਾਸ ਜੋ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਦੇਸ਼ ਵਿਚ ਆਪਣੇ ਬੱਚਿਆਂ ਕੋਲ ਗਏ ਹੋਏ ਹਨ । ਪਿਛੇ ਘਰ ਦੀ ਦੇਖ ਰੇਖ ਕਰਨ ਲਈ ਸਿਰਫ ਕੰਮ ਕਰਨ ਵਾਲੀ ਇੱਕ ਔਰਤ ਹੀ ਘਰ ਦੀ ਸਾਫ ਸਫਾਈ ਕਰ ਕੇ ਚਲੀ ਜਾਂਦੀ ਸੀ। ਉਸ ਦੇ ਦੱਸਣ ਮੁਤਾਬਿਕ ਉਹ ਪਿਛਲੇ ਐਤਵਾਰ ਨੂੰ ਘਰ ਦੀ ਸਫਾਈ ਕਰਕੇ ਚਲੀ ਗਈ ਅਤੇ ਅੱਜ ਸਵੇਰੇ ਜਿਉ ਹੀ ਉਹ ਘਰ ਦੀ ਸਾਫ ਸਫਾਈ ਕਰਨ ਆਈ ਤਾਂ ਦੇਖਿਆ ਕਿ ਘਰ ਦੇ ਸਾਰੇ ਦਰਵਾਜ਼ਿਆ ਦੇ ਤਾਲੇ ਟੁੱਟੇ ਪਏ ਸਨ । ਉਸ ਨੇ ਆਂਢ ਗੁਆਢ ਨੂੰ ਦੱਸਿਆ ਤਾਂ ਮੁਹੱਲਾ ਵਾਸੀਆ ਨੇ ਉਸੇ ਵਕਤ ਸ਼ਾਹਕੋਟ ਪਲਿਸ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਘਰ ਅੰਦਰ ਵੜ ਕੇ ਦੇਖਿਆ ਤਾਂ ਪਤਾ ਲੱਗਾ ਕਿ ਇਕ ਵਧੀਆ ਕੰਪਨੀ ਦਾ ਲੈਪਟਾਪ ਅਤੇ ਤਿੰਨ ਗੈਸ ਸਲੰਡਰ ਚੋਰੀ ਹੋ ਗਏ ਹਨ। ਇਸ ਮੌਕੇ ਸੋਨੂੰ ਮਿੱਤਲ ਪ੍ਰਧਾਨ ਨੇ ਡਾ ਐਡਵਨ ਟੀ ਦਾਸ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿੱਚ ਚੋਰੀ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਅਗਲੇ ਮਹੀਨੇ ਵਾਪਸ ਇੰਡੀਆ ਆ ਰਹੇ ਹਨ ਤੇ ਆਕੇ ਦੇਖਿਆ ਜਾਵੇਗਾ ਕਿ ਹੋਰ ਕੀ ਕੀ ਸਮਾਨ ਚੋਰੀ ਹੋਇਆ ਹੈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ,ਸਤਪਾਲ ਸਿੰਘ, ਕਮਲ ਡੱਬ, ਸਤਪਾਲ ਪੀ.ਟੀ,ਬੋਬੀ ਚੋਪੜਾ,ਜਸਵੀਰ ਸਿੰਘ ਵਿਰਦੀ ਅਤੇ ਸੋਨੂੰ ਮਿਤਲ ਮੌਜੂਦ ਸਨ। ਇਸ ਮੌਕੇ ਘਟਨਾ ਸਥਾਨ ਤੇ ਪਹੁੰਚੇ ਸ਼ਾਹਕੋਟ ਥਾਣੇ ਦੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸਨਾਖਤ ਜਲਦੀ ਹੀ ਕਰ ਲਈ ਜਾਵੇਗੀ।

Send this to a friend