Skip to content
Independent perspectives. Global stories.
BREAKING

ਬਦਾਯੂੰ ਜਬਰ ਜਨਾਹ-ਹੱਤਿਆ ਮਾਮਲਾ – ਯੂ.ਪੀ. ਸਰਕਾਰ ਵੱਲੋਂ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼

Share this story

ਸਾਰੇ ਮੁਲਜ਼ਮ ਗ੍ਰਿਫ਼ਤਾਰ-ਦੋਸ਼ੀਆਂ ਨੂੰ ਸ਼ਰੇਆਮ ਫਾਹੇ ਲਾਇਆ ਜਾਵੇ-ਲੜਕੀਆਂ ਦੇ ਮਾਪਿਆਂ ਨੇ ਕੀਤੀ ਮੰਗ
ਰਾਹੁਲ ਪੀੜਤ ਪਰਿਵਾਰ ਨੂੰ ਮਿਲੇ, ਮਾਇਆਵਤੀ ਤੇ ਹੇਮਾ ਮਾਲਿਨੀ ਨੇ ਦੁੱਖ ਪ੍ਰਗਟਾਇਆ

Page-3_06 ਲਖਨਊ, 31 ਮਈ (ਪੀ.ਟੀ. ਬਿਊਰੋ)-ਵਿਰੋਧੀ ਪਾਰਟੀਆਂ ਵੱਲੋਂ ਉਠਾਈ ਜਾ ਰਹੀ ਮੰਗ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਮਾਮਲੇ ਦੀ ਸੀ. ਬੀ.ਆਈ. ਜਾਂਚ ਕਰਵਾਉਣ ਦਾ ਫ਼ੈਸਲਾ ਲੈ ਲਿਆ ਹੈ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਦੀ ਮੰਗ ’ਤੇ ਬਦਾਯੂੰ ਵਾਰਦਾਤ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧ ਸਾਰੀਆਂ ਰਸਮੀ ਕਾਰਵਾਈਆਂ ਜਲਦੀ ਪੂਰੀਆਂ ਕਰ ਲਈਆਂ ਜਾਣਗੀਆਂ।ਬਦਾਯੂੰ – ਉੱਤਰ ਪ੍ਰਦੇਸ਼ ’ਚ ਬਦਾਯੂੰ ਜ਼ਿਲ੍ਹੇ ਦੇ ਉਸਹੈਤ ਖੇਤਰ ’ਚ ਬੀਤੇ ਬੁੱਧਵਾਰ ਨੂੰ 2 ਦਲਿਤ ਲੜਕੀਆਂ ਦੇ ਨਾਲ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ’ਚ ਯੂ. ਪੀ. ਦੀ ਪੁਲਿਸ ਨੇ ਸਾਰੇ 5 ਮੁਲਜ਼ਮਾਂ ਨੂੰ ਗ੍ਰਿਫਤਾਰ

ਕਰ ਲਿਆ ਹੈ, ਜਦੋਂ ਕਿ 7 ਵਿਅਕਤੀਆਂ ਖ਼ਿਲਾਫ਼ ਐੱਫ. ਆਰ. ਆਈ. ਦਰਜ ਕੀਤੀ ਗਈ ਹੈ ਅਤੇ 2 ਵਿਅਕਤੀ ਅਣਪਛਾਤੇ ਦੱਸੇ ਗਏ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ’ਚ ਦੋਸ਼ੀ 2 ਸਿਪਾਹੀਆਂ ਨੂੰ ਸ਼ੁੱਕਰਵਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਮ੍ਰਿਤਕ ਲੜਕੀਆਂ ਦੇ ਮਾਪਿਆਂ ਨੇ ਕਿਹਾ ‘ਦੋਸ਼ੀਆਂ ਨੂੰ ਵੀ ਸ਼ਰੇਆਮ ਫਾਂਸੀ ’ਤੇ ਲਟਕਾਇਆ ਜਾਵੇ, ਪੁਲਿਸ ਵਾਲਿਆਂ ਨੇ ਸਾਡੀ ਇਕ ਨਹੀਂ ਸੁਣੀ ਅਤੇ ਦੋਸ਼ੀਆਂ ਦੀ ਮਦਦ ਕੀਤੀ, ਸਹੀ ਸਮੇਂ ’ਤੇ ਮਦਦ ਮਿਲ ਜਾਂਦੀ ਤਾਂ ਅਜਿਹਾ ਨਹੀਂ ਸੀ ਹੋਣਾ।’ ਉਨ੍ਹਾਂ ਨੇ ਕਿਹਾ ‘ਇਥੇ ਦਬੰਗ ਸ਼ਰਾਬ ਪੀ ਕੇ ਲੜਕੀਆਂ ਨੂੰ ਛੇੜਦੇ ਹਨ ਅਤੇ ਇਹ ਮਾਮਲਾ ਦੇਸ਼ ਨੂੰ ਹਿਲਾ ਦੇਣ ਵਾਲੇ ਦਿੱਲੀ ’ਚ 16 ਦਸੰਬਰ ਨੂੰ ਹੋਏ ਸਮੂਹਿਕ ਜਬਰ ਜਨਾਹ ਨਾਲੋਂ ਵੀ ਭੈੜਾ ਹੈ, ਦੋਸ਼ੀਆਂ ਨੂੰ ਫਾਂਸੀ ਦੀ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਯੂ. ਪੀ. ਸਰਕਾਰ ’ਤੇ ਸਾਨੂੰ ਭਰੋਸਾ ਨਹੀਂ ਹੈ। ਅਖਿਲੇਸ਼ ਸਰਕਾਰ ਨੂੰ ਹਟਾਇਆ ਜਾਵੇ ਅਤੇ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਵੇ।‘ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਮਾਮਲੇ ’ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕਰਦਿਆਂ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ, ਪ੍ਰੰਤੂ ਉਨ੍ਹਾਂ ਨੇ ਇਹ ਮੁਆਵਜ਼ਾ ਲੈਣ ਤੋਂ ਨਾਂਹ ਕਰ ਦਿੱਤੀ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਬਦਾਯੂੰ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਨਾਲ ਹੀ ਰਾਹੁਲ ਨੇ ਕਿਹਾ ਕਿ ਮੁਆਵਜ਼ੇ ਨਾਲ ਇੱਜ਼ਤ ਵਾਪਿਸ ਨਹੀਂ ਆਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਅਤੇ ਯੂ. ਪੀ. ਦੇ ਇੰਚਾਰਜ ਮਧੁਸੂਦਨ ਮਿਸਤਰੀ, ਸੂਬਾ ਕਾਂਗਰਸ ਦੇ ਪ੍ਰਧਾਨ ਨਿਰਮਲ ਖੱਤਰੀ ਅਤੇ ਅਨੁਸੂਚਿਤ ਜਾਤੀਆਂ ਵਿਭਾਗ ਦੇ ਚੇਅਰਮੈਨ ਕੇ. ਰਾਜੂ ਵੀ ਸਨ। ਬਸਪਾ ਮੁਖੀ ਮਾਇਆਵਤੀ ਨੇ ਵੀ ਪੂਰੇ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਮੇਨਕਾ ਗਾਂਧੀ ਨੇ ਕਿਹਾ ਜਬਰ ਜਨਾਹ ਦੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮਿਲੇਗੀ। ਹੇਮਾ ਮਾਲਿਨੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ।

WRITTEN BY