Skip to content
Independent perspectives. Global stories.
BREAKING

ਬੰਗਲਾਦੇਸ਼-ਮਿਆਂਮਾਰ ਸਰਹੱਦ ’ਤੇ ਸਥਿਤੀ ਤਣਾਅ ਪੂਰਨ – ਫਿਰ ਗੋਲੀਬਾਰੀ

Share this story

ਢਾਕਾ, 31 ਮਈ (ਪੀ. ਟੀ.)-ਬੰਗਲਾਦੇਸ਼ ਗਾਰਡ ਦੀ ਗਸ਼ਤ ਦੌਰਾਨ ਇਕ ਜਵਾਨ ਦੇ ਮਾਰੇ ਜਾਣ ਤੋਂ ਬਾਅਦ ਬੰਗਲਾਦੇਸ਼ ਅਤੇ ਮਿਆਂਮਾਰ ਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਫੌਜਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਸਰਕਾਰੀ ਸੂਤਰਾਂ ਅਨੁਸਾਰ ਕੱਲ੍ਹ ਸ਼ੁਰੂ ਹੋਈ ਗੋਲੀਬਾਰੀ ਕਾਰਨ ਜ਼ੀਰੋ ਲਾਈਨ ਨੇੜਲੇ 8 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਦੇ ਮੁਖੀ ਮੇਜਰ ਜਨਰਲ ਅਜ਼ੀਜ਼ ਅਹਿਮਦ ਨੇ ਦੱਸਿਆ ਕਿ ਮਿਆਂਮਾਰ ਬਾਰਡਰ ਗਾਰਡ ਪੁਲਿਸ ਨੇ ਬੰਗਲਾਦੇਸ਼ ਸਰਹੱਦੀ ਸੁਰੱਖਿਆ ਜਵਾਨਾਂ ’ਤੇ ਉਸ ਵੇਲੇ ਗੋਲੀਆਂ ਚਲਾਈਆਂ ਜਦੋਂ ਉਨ੍ਹਾਂ ਨੂੰ ਇਕ ਲਾਸ਼, ਜੋ ਕਿ ਬੀ. ਜੀ. ਬੀ. ਦੇ ਸਿਪਾਹੀ ਮਿਰਜ਼ਾਨੂਰ ਰਹਿਮਾਨ ਦੀ ਦੱਸੀ ਗਈ, ਵਾਪਿਸ ਲੈ ਕੇ ਜਾਣ ਲਈ ਖਾਸ ਜਗ੍ਹਾ ’ਤੇ ਸੱਦਿਆ। ਬਦਲੇ ’ਚ ਬੀ. ਜੀ. ਬੀ. ਨੂੰ ਗੋਲੀਆਂ

ਚਲਾਉਂਣੀਆਂ ਪਈਆਂ। ਦੋਵਾਂ ਦੇਸ਼ਾਂ ਦੀ ਜ਼ੀਰੋ ਲਾਈਨ ’ਤੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਮਿਆਂਮਾਰ ਸਰਹੱਦੀ ਸੁਰੱਖਿਆ ਦਸਤਿਆਂ ਨੇ ਬੀ. ਜੀ. ਬੀ. ਦੇ ਗਸ਼ਤ ਕਰ ਰਹੇ ਜਵਾਨਾਂ ’ਤੇ ਗੋਲੀਬਾਰੀ ਕੀਤੀ ਸੀ ਅਤੇ ਰਹਿਮਾਨ ਲਾਪਤਾ ਹੋ ਗਿਆ ਸੀ।

WRITTEN BY