ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ (ਸੁਖਦੇਵ ਸਿੰਘ ਦੇਬੀ, ਪੀ ਕੇ ਸੁਨਾਮੀ)- ਸਥਾਨਕ ਬਠਿੰਡਾ ਰੋਡ ਤੇ ਮੋਟਰਸਾਈਕਲ ਦੀਸੜਕ ਤੇ ਖੜ੍ਹੇ ਟਰਾਲੇ ਨਾਲ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ।ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਸੁਨਾਮ ਪੋਸਟਮਾਰਟਮ ਲਈ ਭੇਜ ਦਿੱਤਾ ।ਹਾਦਸੇ ਵਿੱਚ ਮਾਰੇ ਗਏ ਨੌਜਵਾਨ ਗੋਰਾ ਸਿੰਘ ਉਮਰ 22 ਸਾਲ ਕੁਲਵਿੰਦਰ ਸਿੰਘ 21 ਸਾਲ ਚੀਮਾ ਦੇ ਹਨ ਜੋ ਕਿ ਭਿੰਡਰਾਂ ਫੈਕਟਰੀ ਤੋਂ ਕੰਮ ਕਰਕੇ ਵਾਪਸ ਚੀਮਾ ਜਾ ਰਹੇ ਸਨ ਕਿ ਖੜ੍ਹੇ ਟਰਾਲੇ ਨਾਲ਼ ਟਕਰਾਉਣ ਨਾਲ ਸੱਟਾਂ ਲੱਗਣ ਨਾਲ ਮੌਤ ਹੋਈ ਹੈ ।ਇਸ ਸਬੰਧੀ ਮ੍ਰਿਤਕ ਗੋਰਾ ਸਿੰਘ ਦੇ ਚਾਚਾ ਜੰਟਾ ਸਿੰਘ ਨੇ ਦੱਸਿਆ ਕੇ ਬੀਤੀ ਸ਼ਾਮ ਫੈਕਟਰੀ ਡਿਊਟੀ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਸੁਨਾਮ ਤੋਂ ਚੀਮਾ ਰੋਡ ਤੇ ਜਾ ਰਹੇ ਸਨ ਨਾਂ ਪੱਪੂ ਦੇ ਢਾਬੇ ਕੋਲ ਸੜਕ ਤੇ ਟਰਾਲਾ ਜੋ ਕਿ ਗਲਤ ਪਾਰਕ ਕੀਤਾ ਗਿਆ ਸੀ ਅਤੇ ਇਨ੍ਹਾਂ ਨੌਜਵਾਨਾਂ ਦੀ ਟਕਰਾ ਕੇ ਸੱਟਾਂ ਲੱਗਣ ਨਾਲ ਮੌਤ ਹੋਈ ਹੈ ।ਇਨ੍ਹਾਂ ਨੌਜਵਾਨਾਂ ਦੀ ਮੌਤ ਨਾਲ ਪਰਿਵਾਰ ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ।ਇਸ ਸਬੰਧੀ ਥਾਣਾ ਸਿਟੀ ਸੁਨਾਮ ਦੇ ਇਹ ਗੁਰਸੇਵਕ ਸਿੰਘ ਨੇ ਦੱਸਿਆ ਕੇ ਟਰਾਲਾ ਨੰਬਰ ਆਰ ਜੇ -07 ਜੀ ਸੀ 4852 ਨੂੰ ਲਾਪਰਵਾਹੀ ਨਾਲ ਪਾਰਕ ਕੀਤਾ ਗਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਨਾਮਾਲੂਮ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।