Skip to content
Independent perspectives. Global stories.
BREAKING

ਮੋਦੀ ਦੀ ਸੁਰੱਖਿਆ ਲਈ ਬਣੇਗੀ ਡੇਢ ਕਿ.ਮੀ. ਲੰਮੀ ਸੁਰੰਗ

Share this story

Page-1_16 ਨਵੀਂ ਦਿੱਲੀ, 30 ਮਈ (ਪੀ.ਟੀ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਸਰਕਾਰ ਦੀ 7 – ਰੇਸ ਕੋਰਸ ਤੋਂ ਸਫਦਰਜੰਗ ਏਅਰਪੋਰਟ ਤੱਕ ਅੰਡਰ ਗਰਾਉਂਡ ਸੁਰੰਗ ਬਣਾਉਣ ਦੀ ਯੋਜਨਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਢ ਕਿਲੋਮੀਟਰ ਲੰਮੀ ਸੁਰੰਗ ਦੋ ਮਹੀਨੇ ‘ਚ ਤਿਆਰ ਹੋ ਜਾਵੇਗੀ। 7 ਰੇਸ ਕੋਰਸ ਪ੍ਰਧਾਨ ਮੰਤਰੀ ਦਾ ਘਰ ਹੈ। 7 ਰੇਸ ਕੋਰਸ ਤੋਂ ਸਫਦਰਜੰਗ ਏਅਰਪੋਰਟ ਦੀ ਦੂਰੀ ਤਿੰਨ ਕਿਲੋਮੀਟਰ ਹੈ। ਸੁਰੰਗ ਬਣਨ ਨਾਲ ਨਾ ਕੇਵਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਧੇਗੀ ਬਲਕਿ ਟਰੈਫਿਕ ਸਮੱਸਿਆ ’ਚ ਵੀ ਕਟੌਤੀ ਹੋਵੇਗੀ। ਅਜੇ ਤੱਕ ਪ੍ਰਧਾਨ ਮੰਤਰੀ ਦਿੱਲੀ ਦੇ ਆਸਪਾਸ ਦੇ ਇਲਾਕਿਆਂ ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਫਲਾਈਟ ਫੜਨ ਲਈ ਸਫਦਰਜੰਗ ਏਅਰਪੋਰਟ ਤੋਂ ਹੀ ਹੈਲੀਕਾਪਟਰ ’ਚ ਉਡਾਨ ਭਰਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦਾ ਕਾਫਲਾ ਕਮਾਲ ਅਤਾਤੁਰਕਰੋਡ ਤੇ ਅਰਿਬੰਦੋ ਮਾਰਗ ਤੋਂ ਹੋ ਕੇ ਗੁਜਰਦਾ ਹੈ।

ਇਸ ਨਾਲ ਟਰੈਫਿਕ ਜਾਮ ਹੋ ਜਾਂਦਾ ਹੈ। ਸੂਤਰਾਂ ਦੇ ਮੁਤਾਬਕ ਆਪਾਤਕਾਲ ਐਗਜਿਟ ਲਈ ਸੁਰੰਗ ਬਣਾਈ ਜਾ ਰਹੀ ਹੈ। ਸੁਰੰਗ ਦਾ ਪ੍ਰਯੋਗ ਪ੍ਰਧਾਨ ਮੰਤਰੀ ਦੇ ਸਫਦਰਜੰਗ ਏਅਰਪੋਰਟ ਤੱਕ ਪੁੱਜਣ ਤੇ ਵਾਹਨ ਚਾਲਕਾਂ ਨੂੰ ਘੱਟ ਤੋਂ ਘੱਟ ਔਖਿਆਈ ਹੋਵੇ, ਇਸਦੇ ਲਈ ਵੀ ਪ੍ਰਯੋਗ ਕੀਤਾ ਜਾਵੇਗਾ। ਇਸ ਪੂਰੀ ਯੋਜਨਾ ਦੀ ਕਲਪਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੰਗ ਇਸਨੂੰ ਲਾਗੂ ਕਰੇਗੀ।

WRITTEN BY