April 22, 2026 7:50 pm

ਮਾਨਸਾ ‘ਚ ਨਾਬਾਲਗ ਲੜਕੇ ‘ਤੇ ਪੈਟਰੋਲ ਪਾ ਕੇ ਅੱਗ ਲਗਾਈ।

ਅਣਖ ਖਾਤਰ ਕੀਤਾ ਕਤਲ, ਮ੍ਰਿਤਕ ਦੇ ਵੱਡੇ ਭਰਾ ਨੇ ਕਰਵਾਇਆ ਸੀ ਪ੍ਰੇਮ ਵਿਆਹ

ਮਾਨਸਾ 24 ਨਵੰਬਰ (ਜਗਦੀਸ਼ ਬਾਂਸਲ)- ਮਾਨਸਾ ਦੇ ਮੂਸਾ ਚੁੰਗੀ ਏਰੀਏ ਵਿੱਚ 15 ਸਾਲ ਦੇ ਇੱਕ ਨਾਬਾਲਗ ਲੜਕੇ ਨੂੰ ਪਟਰੋਲ ਛਿੜਕ ਅੱਗ ਲਗਾਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਲੜਕੇ ਦੀ ਅੱਧਜਲੀ ਲਾਸ਼ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਰਤਕ ਦੇ ਪਰਿਵਾਰਕ ਮੈਬਰਾਂ ਅਨੁਸਾਰ ਕੁਝ ਸਾਲ ਪਹਿਲਾਂ ਮਿਰਤਕ ਦੇ ਵੱਡੇ ਭਰਾ ਨੇ ਮਾਨਸਾ ਦੀ ਇੱਕ ਲੜਕੀ ਨਾਲ ਕੌਰਟ ਵਿੱਚ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਖੁਸ਼ ਨਹੀਂ ਸਨ ਜਿਸਦੇ ਚਲਦੇ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਇਸ ਨਾਬਾਲਗ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਜਾਣਕਾਰੀ ਅਨੁਸਾਰ ਨਾਬਾਲਗ ਲੜਕੇ ਜਸਪ੍ਰੀਤ ਸਿੰਘ ਦੇ ਹੱਥ ਬੰਨਕੇ ਅਤੇ ਮੂੰਹ ਤੇ ਕਪੜਾ ਬੰਨਕੇ ਪਟਰੋਲ ਪਾ ਕੇ ਅੱਗ ਲਗਾਉਣ ਉਪਰੰਤ ਬਹੁਤ ਹੀ ਬੇਰਹਿਮੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਿਰਤਕ ਦੇ ਪਿਤਾ ਸੂਰਤਾ ਰਾਮ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਮਾਨਸਾ ਦੀ ਇੱਕ ਲੜਕੀ ਗੁਰਪ੍ਰੀਤ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਖੁਸ਼ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਮੇਰਾ ਛੋਟਾ ਲੜਕਾ ਜਸਪ੍ਰੀਤ ਘਰ ਨਹੀਂ ਆਇਆ, ਅਤੇ ਸਵੇਰੇ ਪਤਾ ਲੱਗਾ ਕਿ ਉਸਨੂੰ ਅੱਗ ਲਗਾਕੇ ਮਾਰ ਦਿੱਤਾ ਹੈ। ਮਿਰਤਕ ਦੇ ਪਿਤਾ ਸੂਰਤਾ ਰਾਮ ਤੇ ਭਰਾ ਸੋਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵੱਡੇ ਲੜਕੇ ਨਾਲ ਪ੍ਰੇਮ ਵਿਆਹ ਕਰਾਉਣ ਵਾਲੀ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਜਸਪ੍ਰੀਤ ਸਿੰਘ ਦੇ ਹੱਥ ਬੰਨਕੇ ਤੇ ਮੂੰਹ ਤੇ ਕਪੜਾ ਬੰਨਕੇ ਪਟਰੋਲ ਛਿੜਕ ਕੇ ਅੱਗ ਲਗਾ ਉਸਨੂੰ ਮਾਰ ਦਿੱਤਾ।ਮਾਨਸਾ ਦੇ ਥਾਣਾ ਸਿਟੀ 1 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਿਕ ਪਤਾ ਲੱਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲੜਕੀ ਪਰਿਵਾਰ ਦੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

Send this to a friend