April 22, 2026 7:51 pm

ਖਨੌਰੀ ਵਿਖੇ ਵਿਧਵਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਖਨੌਰੀ, 24 ਨਵੰਬਰ (ਸਤਨਾਮ ਸਿੰਘ ਕੰਬੋਜ)- ਬਿਤੇ ਰਾਤ ਖਨੌਰੀ ਦੇ ਵਾਰਡ ਨੰ 13 ਵਿਖੇ ਇਕ ਵਿਧਵਾ ਬਜੁਰਗ ਔਰਤ ਦਾ ਬੜੀ ਬੈਰਹਿਮੀ ਨਾਲ ਅਣਪਛਾਤਿਆ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੀ ਪਹਿਚਾਣ ਭਾਗੋ ਦੇਵੀ 65 ਵੱਜੋਂ ਹੋਈ ਹੈ। ਮ੍ਰਿਤਕ ਦੇ ਰਿਸਤੇਦਾਰ ਉਮਪ੍ਰਕਾਸ਼ ਪੁੱਤਰ ਸਾਧੂ ਰਾਮ ਵਾਸੀ ਸੁਤਰਾਣਾ ਨੇ ਪੁਲਿਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰੀ ਸਾਲੀ ਭਾਗੋ ਦੇਵੀ ਵਿਧਵਾ ਰਾਮ ਲਾਲ ਵਾਰਡ ਨੰ 13 ਵਿਖੇ ਅਰਸਾ 20 ਸਾਲਾਂ ਤੋਂ ਰਹੀ ਸੀ ਅਤੇ ਮੇਰ ਸਾਡੂ ਅਤੇ ਮ੍ਰਿਤਕਾਂ ਦੇ ਪਤੀ ਰਾਮ ਲਾਲ ਦੇ ਬਿਮਾਰ ਰਹਿਣ ਕਰਕੇ 2 ਸਾਲ ਪਹਿਲਾਂ ਮੋਤ ਹੋ ਗਈ ਸੀ ਅਤੇ ਇਸ ਦੇ ਕੋਈ ਔਲਾਦ ਨਹੀ ਸੀ ਜਿਸ ਕਰਕੇ ਇਹ ਇੱਕਲੀ ਹੀ ਆਪਣੇ ਘਰ ਵਿਚ ਰਹੀ ਸੀ। ਮੇਰਾ ਅਤੇ ਮੇਰੇ ਪਰਿਵਾਰ ਦਾ ਭਾਗੋ ਦੇਵੀ ਦੇ ਘਰ ਆਉਂਣਾ ਜਾਣਾ ਸੀ ਅਤੇ ਕੁਝ ਦਿਨਾਂ ਬਾਅਦ ਮੇਰੀ ਲੜਕੀ ਦੀ ਸਾਦੀ ਹੋਣੀ ਹੈ ਅਤੇ ਮੇਰੀ ਸਾਲੀ ਭਾਗੋ ਦੇਵੀ ਨੇ ਮੇਰੀ ਲੜਕੀ ਦੀ ਸਾਦੀ ਲਈ ਸੋਨੇ ਦੇ ਗਹਿਣੇ, ਹਾਰ, ਛਾਪ, ਝਾਂਜਰਾਂ ਅਤੇ ਹੋਰ ਸਮਾਨ ਖਰੀਦ ਤੇ ਆਪਣੇ ਘਰ ਖਰੀਦ ਕੇ ਰੱਖਿਆ ਹੋਇਆ ਸੀ। ਮਿਤੀ 23-11-2019 ਨੂੰ ਮੈ ਅਤੇ ਮੇਰੀ ਦੁਸਰੀ ਸਾਲੀ ਪਿਆਰੀ ਬਾਈ ਜੋ ਮੇਰੇ ਪਾਸ ਹੀ ਰਹਿੰਦੀ ਹੈ, ਖਨੌਰੀ ਆਏ ਸੀ ਅਤੇ ਭਾਗੋ ਦੇਵੀ ਨੂੰ ਬਜਾਰ ਵਿਖੇ ਮਿਲੇ ਸੀ ਕੁਝ ਸਮਾਨ ਖਰੀਦ ਕੇ ਅਸੀ ਭਾਗੋ ਦੇਵੀ ਨੂੰ ਘਰ ਛੱਡ ਕੇ ਵਾਪਿਸ ਘਰ ਚੱਲੇ ਗਏ। ਜਦੋਂ ਰਾਤ ਨੂੰ ਭਾਗੋ ਦੇਵੀ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਨਹੀ ਲੱਗਿਆ। ਜਦੋਂ ਮੈ ਸਵੇਰ ਭਾਗੋ ਦੇਵੀ ਦੇ ਘਰ ਆਇਆ ਤਾਂ ਘਰ ਦਾ ਮੈਨ ਗੇਟ ਥੋੜਾ ਜਿਹਾ ਖੁਲਿਆ ਸੀ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਭਾਗੋ ਦੇਵੀ ਦੀ ਬੈਡਰੂਮ ‘ਚ ਅੱਧ ਨਗਨ ਹਾਲਤ ਬੈਡ ਪਰ ਪਈ ਸੀ ਅਤੇ ਘਰ ਦਾ ਸਮਾਨ ਖਿਲਰਿਆ ਪਿਆ ਸੀ ਕਿਸੇ ਨਾ ਮਾਲੂਮ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਬੀਤੀ ਰਾਤ ਮੇਰੀ ਸਾਲੀ ਭਾਗੋ ਦੇਵੀ ਘਰ ਵਿਚ ਲੁੱਟ ਖੋਹ ਕਰਨ ਦੀ ਨਿਅਤ ਨਾਲ ਦਾਖਲ ਹੋ ਕੇ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਖਨੌਰੀ ਦੇ ਐਸ.ਐਚ.ਓ. ਇੰਸਪੈਕਟਰ ਕਰਤਾਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖਨੌਰੀ ਦੇ ਵਾਰਡ ਨੰ 13 ਵਿਖੇ ਇਸ ਬਜੁਰਗ ਵਿਧਵਾ ਔਰਤ ਦਾ ਨਾ ਮਾਲੂਮ ਵਿਅਕਤੀਆਂ ਵੱਲੋਂ ਕਤਲ ਕਰਨ ਕਰ ਦਿੱਤਾ ਹੈ ਅਤੇ ਪੁਲਿਸ ਵੱਖ-ਵੱਖ ਤਰੀਕਿਆਂ ਰਾਹੀ ਜਾਂਚ ਕਰ ਰਹੀ ਹੈ ਇਸ ਦੇ ਵਿਚ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Send this to a friend