April 22, 2026 9:20 pm

ਗਊੇ ਟੈਕਸ ਸਵਾਲਾਂ ਦੇ ਘੇਰੇ ‘ਚ-ਅਵਾਰਾ ਪਸ਼ੂਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ

ਸਮੇਂ ਦੀ ਤੇਜ ਰਫਤਾਰ ਨਾਲ ਰਲਣ ਦੀ ਕੋਸ਼ਿਸ ਵਿੱਚ ਇਨਸਾਨ ਇਸ ਕਦਰ ਰੁੱਝ ਚੁੱਕਿਆ ਹੈ ਕਿ ਉਸਨੂੰ ਕੋਈ ਸੁੱਧ ਬੁੱਧ ਨਹੀ ਰਹੀ ਕਿ ਸਰਕਾਰ ਜੋ ਵੀ ਫੈਸਲੇ ਲੈਂਦੀ ਹੈ ਉਸਦਾ ਨਾਗਿਰਕ ਦੀ ਜਿੰਦਗੀ ਤੇ ਕਿੰਨਾ ਪ੍ਰਭਾਵ ਪੈਂਦਾ ਹੈ।ਜਿੱਥੇ ਇਨਸਾਨ ਪਰਿਵਾਰਕ ਜੁੰਮੇਵਾਰੀਆ ਨਿਭਾਉਂਦਾ ਉਹਨਾ ਦੀ ਹਰ ਜਰੂਰਤ ਪੂਰੀ ਕਰਦਾ ਹੈ ਉੱਥੇ ਸਮਾਜ ਵਿੱਚ ਕੀ ਹੋ ਰਿਹਾ ਇਸਨੂੰ ਜਾਨਣ ਦੀ ਜਰੂਰਤ ਨਹੀ ਸਮਝਦਾ। ਸਰਕਾਰ ਚੁਨਣ ਤੋ ਬਾਅਦ ਸਰਕਾਰ ਦੁਆਰਾ ਜੋ ਫੈਸਲੇ ਲਏ ਜਾ ਰਹੇ ਉਸ ਨਾਲ ਕੋਈ ਸਰੋਕਾਰ ਨਹੀ ਰੱਖਦਾ।ਇਹ ਵੀ ਹੋ ਸਕਦਾ ਕਿ ਰਾਜ਼ਨੀਤੀ ਆਪਣਾ ਅਕਸ਼ ਐਨਾ ਖਰਾਬ ਕਰ ਚੁੱਕੀ ਹੈ ਜਿਸ ਕਾਰਨ ਇਨਸਾਨ ਇਸ ਝੰਝਟ ਵਿਚ ਪੈਣਾ ਹੀ ਨਾ ਚਹੁੰਦਾ ਹੋਵੇ।ਪਰ ਇਨਸਾਨ ਨੂੰ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਸਰਕਾਰ ਕੀ ਕਰ ਰਹੀ ਹੈ। ਉਹ ਇਹ ਜਾਨਣ ਦੀ ਕੋਸ਼ਿਸ਼ ਵੀ ਨਹੀ ਕਰਦਾ ਕਿ ਸਰਕਾਰ ਦੁਆਰਾ ਟੈਕਸ ਦੇ ਨਾਮ ਤੇ ਜੋ ਵੀ ਵਸੂਲੀ ਕੀਤੀ ਜਾਦੀ ਹੈ। ਉਸ ਵਸੂਲ ਕੀਤੀ ਰਕਮ ਦਾ ਇਸਤੇਮਾਲ ਕਿਸ ਜਗ੍ਹਾ ਕੀਤਾ ਗਿਆ ਪਰ ਸਰਕਾਰ ਜੋ ਵੀ ਟੈਕਸ ਲਗਾਉਂਦੀ ਹੈ ਉਸਦਾ ਕਾਰਣ ਜਨਤਾ ਨੂੰ ਲਾਭ ਦੇਣਾ ਹੁੰਦਾ ਹੈ। ਪਰ ਕਈ ਵਾਰ ਸਰਕਾਰ ਵਸੂਲੀ ਤਾਂ ਕਰਦੀ ਹੈ ਪਰ ਇਸਦਾ ਲਾਭ ਜਨਤਾ ਨੂੰ ਨਹੀ ਮਿਲ ਪਾਉਂਦਾ।ਇਨਸਾਨੀ ਜੀਵਨ ਨਾਲ ਜੁੜੀ ਇੱਕ ਅਜਿਹੀ ਘਟਨਾ ਇਸ ਵੇਲੇ ਭਿਆਨਕ ਰੂਪ ਧਾਰਨ ਰਹੀ ਹੈ ਜਿਸ ਵਾਰੇ ਚਰਚਾ ਹੋਣੀ ਜਰੂਰੀ ਹੈ ਕਿਉਂਕੀ ਅਵਾਰਾ ਗਊਆਂ ਅਤੇ ਸ਼ਾਨਾ ਤੋ ਲੋਕ ਪਰੇਸ਼ਾਨ ਤਾਂ ਬਹੁਤ ਨੇ ਪਰ ਅੱਗੇ ਆ ਕੇ ਬੋਲ ਕੋਈ ਵੀ ਨਹੀ ਰਿਹਾ।ਹਰ ਕੋਈ ਉਮੀਦ ਲਗਾਈ ਬੈਠਾ ਹੈ ਕਿ ਕਦੇ ਤਾਂ ਪ੍ਰਸ਼ਾਸ਼ਨ ਦਾ ਇਸ ਸਮੱਸਿਆ ਤੇ ਧਿਆਨ ਜਾਵੇਗਾ। ਹੋ ਸਕਦਾ ਕੋਈ ਸਮਾਜ ਸੇਵੀ ਪੈਦਾ ਹੋ ਜਾਵੇ ਅਤੇ ਸਰਕਾਰ ਦੇ ਧਿਆਨ ਵਿਚ ਇਹ ਸਮੱਸਿਆ ਲਿਆ ਕੇ ਇਸਦਾ ਹੱਲ ਕਰਾ ਦੇਵੇ।ਪਰ ਅਜਿਹੀਆ ਘਟਨਾਵਾ ਨਾਲ ਨਜਿੱਠਣ ਲਈ ਹਰ ਵਿਆਕਤੀ ਨੂੰ ਤਿਆਰ ਰਹਿਣਾ ਚਾਹੀਦਾ ਹੈ।ਸਭ ਨੂੰ ਇਕੱਠੇ ਹੋ ਕੇ ਆਪਣੀਆ ਪਰੇਸ਼ਾਨੀਆ ਦੇ ਹੱਲ ਲਈ ਸਰਕਾਰ ਸਾਹਮਣੇ ਮੰਗ ਰੱਖਣੀ ਚਾਹੀਦੀ ਹੈ।
ਹੁਣ ਅਵਾਰਾ ਸ਼ਾਨਾ ਕਾਰਣ ਵਾਪਰ ਰਹੀਆ ਘਟਨਾਵਾ ਵਿਚ ਰਾਹਗੀਰਾ ਦੀ ਜਾਨ ਤਲੀ ਤੇ ਰਹਿਣ ਲੱਗੀ। ਇਸੇ ਤਰ੍ਹਾ ਸਰਕਾਰ ਦੁਆਰਾ ਇੱਕ ਅਜਿਹਾ ਟੈਕਸ ਜਨਤਾ ਤੇ ਲਗਾਇਆ ਗਿਆ ਜੋ ਅਵਾਰਾ ਪਸ਼ੂਆ ਦੀ ਦੇਖ ਰੇਖ ਉਹਨਾ ਦੇ ਪਾਲਨ ਪੋਸ਼ਣ ਤੇ ਖਰਚਿਆ ਜਾਣ ਦੇ ਤੋਰ ਤੇ ਵਸੂਲਿਆ ਜਾਣ ਲੱਗਾ। ਇਸਨੂੰ ਦੇਸ਼ ਦੇ ਅਲੱਗ – ਅਲੱਗ ਪ੍ਰਾਤਾਂ ਵਿੱਚ ਦੋ ਪ੍ਰਤੀਸ਼ਤ ਤੋ ਵੀਹ ਪ੍ਰਤੀਸ਼ਤ ਤੱਕ ਲਗਾਇਆ ਗਿਆ।ਇਹ ਟੈਕਸ ਗਊ ਸੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਪਰ ਆਮ ਤੋਰ ਤੇ ਜੋ ਗਊ ਸੈਸ ਦੇ ਨਾਮ ਤੇ ਸਰਕਾਰ ਵਲੋ ਭਾਰੀ ਵਸੂਲੀ ਕੀਤੀ ਜਾ ਰਹੀ ਹੈ। ਜਦਕਿ ਮਹਿੰਗਾਈ ਦੇ ਦੋਰ ਵਿਚ ਅੋਖੇ ਹੋ ਕੇ ਗੁਜਾਰਾ ਕਰ ਰਹੇ ਲੋਕ ਪਹਿਲਾ ਹੀ ਹਰ ਚੀਜ਼ ਤੇ ਟੈਕਸ ਭਰ ਰਹੇ ਹਨ। ਇਹ ਜੋ ਟੈਕਸ ਵਸੂਲੇ ਜਾਂਦੇ ਹਨ ਉਸਦਾ ਲਾਭ ਜਨਤਾ ਨੂੰ ਨਹੀ ਮਿਲ ਰਿਹਾ। ਗਊ ਸੈਸ ਲੱਗਣ ਤੋਂ ਬਾਅਦ ਵੀ ਹਲਾਤ ਐਨੇ ਬੁਰੇ ਹਨ ਕਿ ਅਵਾਰਾ ਗਊਆਂ ਵੱਸ਼ੜਿਆ ਦੁਆਰਾ ਕਿਸਾਨਾ ਦੀਆ ਫਸਲਾਂ ਉਜਾੜਨ ਕਾਰਣ ਕਿਸਾਨਾ ਨੂੰ ਬਹੁਤ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਕਿਸਾਨਾ ਨੂੰ ਅਕਸਰ ਮਾਲੀ ਨੁਕਸਾਨ ਵੀ ਝੱਲਣਾ ਪੈਂਦਾ ਹੈ।ਹੁਣ ਇਹਨਾ ਅਵਾਰਾ ਪਸ਼ੂਆ ਦੀ ਸੰਖਿਆ ਐਨੀ ਵਧ ਚੁੱਕੀ ਹੈ ਕਿ ਰੋਜ਼ਾਨਾ ਇਹਨਾ ਨੂੰ ਸੜਕਾ ਤੇ ਘੁੰਮਦਿਆ ਦੇਖਿਆ ਜਾ ਸਕਦਾ ਹੈ। ਇਹਨਾ ਅਵਾਰਾ ਪਸ਼ੂਆ ਦੁਆਰਾ ਰਾਹਗੀਰਾ ਉੱਤੇ ਕਈ ਜਾਨਲੇਵਾ ਹਮਲੇ ਹੋ ਰਹੇ ਹਨ। ਅਵਾਰਾ ਜਾਨਵਰਾ ਵਲੋ ਕੀਤੇ ਹਮਲਿਆ ਦੀਆਂ ਕਈ ਵੀਡੀਓ ਵਾਇਰਲ ਹੋਈਆ ਵੀ ਦੇਖੀਆ ਜਾ ਸਕਦੀਆ ਹਨ। ਇਹਨਾ ਅਵਾਰਾ ਪਸ਼ੂਆ ਦੁਆਰਾ ਅਚਾਨਕ ਰਾਹਗੀਰਾ ਦੇ ਵਾਹਨਾ ਦੇ ਸਾਹਮਣੇ ਆਉਣ ਨਾਲ ਅਚਾਨਕ ਰਾਹਗੀਰਾ ਤੇ ਹਮਲਾ ਕਰਨ ਦੀਆ ਦੁਰਘਟਨਾਵਾ ਦਿਨ ਪਰ ਦਿਨ ਵਧ ਦੀਆ ਜਾ ਰਹੀਆ ਹਨ। ਜਿਸਦੇ ਨਾਲ ਹੁਣ ਤੱਕ ਕਈ ਇਨਸਾਨ ਆਪਣੀ ਜਾਨ ਗਵਾ ਚੁੱਕੇ ਹਨ।ਕਈ ਵਾਰ ਤਾਂ ਸਾਨਾ ਦਾ ਭੇੜ ਵਾਹਨਾ ਦੀ ਤੋੜ ਭੰਨ ਤੋ ਬਾਅਦ ਖਤਮ ਹੋ ਜਾਂਦਾ ਹੈ ਅਤੇ ਕਈ ਵਾਰ ਐਨਾ ਲੰਬਾ ਹੋ ਜਾਂਦਾ ਹੈ ਤੋੜ ਭੰਨ ਤੋਂ ਬਾਅਦ ਵੀ ਚੱਲਦਾ ਰਹਿੰਦਾ ਹੈ। ਕੰਮਾ ਕਾਰਾ ਵਾਲੇ ਲੋਕ ਸਮੇ ਸਿਰ ਆਪਣੇ ਕੰਮ ਤੇ ਨਹੀ ਪਹੁੰਚ ਪਾਉਂਦੇ ਜਿਸ ਕਾਰਣ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸ਼ਾਹਮਣਾ ਕਰਨਾ ਪੈਦਾ ਹੈ।
ਸਰਕਾਰ ਇਹਨਾ ਅਵਾਰਾ ਪਸ਼ੂਆ ਨੂੰ ਕਾਬੂ ਕਰਨ ਦੀ ਕੋਈ ਵੀ ਨੀਤੀ ਬਨਾਉਣ ਵਿਚ ਅਸਫਲ ਗਊ ਸੈਸ ਕਰ ਵਸੂਲੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਟੈਕਸ (ਸੈਸ) ਇਹਨਾ ਘਟਨਾਵਾ ਨੂੰ ਰੋਕਣ ਅਤੇ ਇਹਨਾ ਅਵਾਰਾ ਘੁੰਮ ਰਹੇ ਪਸ਼ੂਆ ਦੇ ਪਾਲਣ ਪੋਸ਼ਣ ਕਰਨ ਲਈ ਲਗਾਇਆ ਗਿਆ ਸੀ ਤਾ ਜੋ ਇਸ ਟੈਕਸ ਦੇ ਪੈਸੈ ਨਾਲ ਇਹਨਾ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਸਕੇ।ਅਗਰ ਗਊ ਸੈਸ ਨਾ ਵੀ ਲੱਗਾ ਹੁੰਦਾ ਤਾਂ ਵੀ ਲੋਕਾਂ ਦੀ ਜਿੰਦਗੀ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਅਤੇ ਇਹਨਾ ਅਵਾਰਾ ਪਸ਼ੂਆਂ ਦੇ ਰਹਿਣ ਅਤੇ ਚਾਰੇ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ।ਸਰਕਾਰ ਦੀ ਸਹਾਇਤਾ ਨਾਲ ਅਗਰ ਕਿਤੇ ਗਊਸ਼ਾਲਾਵਾ ਖੋਲੀਆ ਵੀ ਗਈਆਂ ਹਨ ਤਾਂ ਇਸਦਾ ਸੱਚ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ।ਜਦੋ ਕੋਈ ਵਿਆਕਤੀ ਇਹਨਾ ਕੋਲ ਵੱਛੇ ਜਾਂ ਗਾਂ ਨੂੰ ਛੱਡਣ ਜਾਂਦਾ ਹੈ ਤਾ ਉਸਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਉਹਨਾਂ ਕੋਲ ਜਗ੍ਹਾ ਦੀ ਕਮੀ ਹੈ ਅਸਲੀਅਤ ਵਿਚ ਓਥੇ ਉਹਨਾ ਗਾਂਵਾਂ ਨੂੰ ਹੀ ਰੱਖਿਆ ਜਾਂਦਾ ਹੈ ਜੋ ਦੁੱਧ ਦਿੱਦੀਆਂ ਹਨ।ਇਹਨਾ ਗਾਂਵਾਂ ਦਾ ਮੂਤਰ ਵੇਚ ਕੇ ਵਪਾਰ ਵੀ ਕੀਤਾ ਜਾਂਦਾ ਹੈ।ਹੁਣ ਤੱਕ ਦੇਖਿਆ ਜਾਵੇ ਤਾਂ ਸਰਕਾਰ ਇਹਨਾ ਅਵਾਰਾ ਪਸ਼ੂਆ ਨੂੰ ਕਾਬੂ ਕਰਨ ਦੀ ਕੋਈ ਵੀ ਨੀਤੀ ਬਨਾਉਣ ਵਿਚ ਅਸਫਲ ਰਹੀ ਹੈ। ਅੱਜ ਤੱਕ ਅਜਿਹੀ ਕੋਈ ਖ਼ਬਰ ਵੀ ਦੇਖਣ ਸੁਣਨ ਵਿਚ ਨਹੀ ਆਈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆ ਵਲੋਂ ਕਦੇ ਇਹਨਾਂ ਅਵਾਰਾ ਪਸ਼ੂਆਂ ਨੂੰ ਫੜਨ ਦੀ ਕੋਈ ਮੁਹਿੰਮ ਚਲਾਈ ਗਈ ਹੋਵੇ। ਆਖਿਰ ਕਦ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ। ਇਸ ਮਸਲੇ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਜਲਦੀ ਹੀ ਕੋਈ ਨੀਤੀ ਬਨਾਉਣ ਅਤੇ ਇਸ ਵਿਸ਼ੇ ਤੇ ਵਿਚਾਰ ਕਰਨ ਦੀ ਜਰੂਰਤ ਹੈ ਤਾ ਕਿ ਅਜਿਹੀਆਂ ਘਟਨਾਵਾ ਨਾ ਵਾਪਰਨ।

Send this to a friend