ਨਵੀਂ ਦਿੱਲੀ, 30 ਮਈ (ਪੀ.ਟੀ.)-ਮੁੰਬਈ ’ਚ ਕੈਂਪਾ ਕੋਲਾ ਸੋਸਾਇਟੀ ‘ਚ ਗੈਰਕਾਨੂੰਨੀ ਫਲੈਟਾਂ ਦੇ ਨਿਵਾਸੀਆਂ ਨੂੰ ਉੱਥੋਂ ਛੇਤੀ ਹਟਾਏ ਜਾਣ ਦੇ ਵਿਰੋਧ ’ਚ ਕੀਤੀ ਗਈ ਤਾਜ਼ਾ ਬੇਨਤੀ ’ਤੇ ਸੁਪਰੀਮ ਕੋਰਟ ਮੰਗਲਵਾਰ ਨੂੰ ਸੁਣਵਾਈ ਕਰਨ ’ਤੇ ਸਹਿਮਤ ਹੋ ਗਿਆ ਹੈ। ਜਿਕਰਯੋਗ ਹੈ ਕਿ ਇੱਥੇ ਰਹਿਣ ਵਾਲੇ ਪਰਿਵਾਰ ਮਾਨਵਤਾ ਦੇ ਆਧਾਰ ’ਤੇ ਰਾਹਤ ਮੰਗ ਰਹੇ ਹਨ। ਫਲੈਟ ਮਾਲਕਾਂ ਦਾ ਕਹਿਣਾ ਹੈ ਕਿ ਬਿਲਡਰ ਦੀ ਗਲਤੀ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।



