Skip to content
Independent perspectives. Global stories.
BREAKING

ਮੋਦੀ ਪੁੱਜੇ 7 ਆਰਸੀਆਰ, ਪੰਜ ਨੰਬਰ ਬੰਗਲੇ ’ਚ ਰਹਿਣਗੇ

Share this story

ਨਵੀਂ ਦਿੱਲੀ, 30 ਮਈ (ਪੀ.ਟੀ.)-ਸਹੁੰ ਚੁੱਕਣ ਦੇ ਪੰਜ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੇ ਰੇਸ ਕੋਰਸ ਰੋਡ ’ਤੇ ਸਥਿਤ ਪ੍ਰਧਾਨ ਮੰਤਰੀ ਦੇ ਅਧਿਕਾਰਕ ਘਰ ’ਚ ਰਹਿਣ ਪੁੱਜੇ। ਮੋਦੀ ਅਸਥਾਈ ਵਿਵਸਥਾ ਦੇ ਤਹਿਤ ਪ੍ਰਧਾਨ ਮੰਤਰੀ ਦੇ ਅਧਿਕਾਰਕ ਰਿਹਾਇਸ਼ ਦੇ ਨਜ਼ਦੀਕ ਸਥਿਤ ਗੁਜਰਾਤ ਭਵਨ ‘ਚ ਰਹਿ ਰਹੇ ਸਨ। ਉਹ ਅੱਜ ਸਵੇਰੇ 5, ਰੇਸ ਕੋਰਸ ਰੋਡ ਪੁੱਜੇ ਤੇ ਉੱਥੇ ਛੋਟੀ ਜਿਹੀ ਪੂਜਾ ਕੀਤੀ ਗਈ। ਮੋਦੀ ਦਾ ਜ਼ਿਆਦਾਤਰ ਸਾਮਾਨ 5, ਰੇਸ ਕੋਰਸ ਰੋਡ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ ’ਚ ਪਹੁੰਚਾ ਦਿੱਤਾ ਗਿਆ ਹੈ। ਉਹ ਬੰਗਲਾ ਨੰਬਰ 7 ਦੀ ਬਜਾਇ ਬੰਗਲਾ ਨੰਬਰ 5 ਨੂੰ ਆਪਣਾ ਘਰ ਬਣਾਉਣਗੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 26 ਮਈ ਨੂੰ ਮੋਦੀ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਰੇਸ ਕੋਰਸ ਰੋਡ ਸਥਿਤ ਘਰ ਖਾਲੀ ਕਰ ਦਿੱਤਾ ਸੀ।

WRITTEN BY