2 ਹਫ਼ਤਿਆਂ ਦੀ ਸਿਖ਼ਲਾਈ ਨਾਲ ਸ. ਏਕਮਜੀਤ ਸਿੰਘ ਦੇ ਆਏ 8.5 ਬੈਂਡ
ਜਲੰਧਰ, 22 ਨਵੰਬਰ – ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਅਤੇ ਆਇਲੈਟਸ ਕੋਚਿੰਗ ਦੇ ਖੇਤਰ ਵਿੱਚ ਥੋੜ੍ਹੇ ਹੀ ਸਮੇਂ ਦੌਰਾਨ ਵੱਡਾ ਨਾਂਅ ਕਮਾਉਣ ਵਾਲੀ ਵੀਜ਼ਾ ਸਲਾਹਕਾਰ ਕੰਪਨੀ ‘ਬੈਸਟ ਇੰਮੀਗ੍ਰੇਸ਼ਨ ਕੰਸਲਟੈਂਟ’ ਨੇ ਆਇਲੈਟਸ ਸਕੋਰ ਵਿੱਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਕੰਪਨੀ ਦੇ ਐਮ.ਡੀ. ਸ: ਮਨਪ੍ਰੀਤ ਸਿੰਘ ਗਾਬਾ ਨੇ ਦੱਸਿਆ ਕਿ ਜਲੰਧਰ ਦੇ ਵਸਨੀਕ ਸ: ਏਕਮਜੀਤ ਸਿੰਘ ਨੇ ਉਨ੍ਹਾਂ ਦੀ ਕੰਪਨੀ ਤੋਂ ਸਿਰਫ਼ 2 ਹਫ਼ਤਿਆਂ ਦੀ ਆਈਲੈਟਸ (ਜਨਰਲ) ਦੀ ਕੋਚਿੰਗ ਨਾਲ ਹੀ ਓਵਰਆਲ 8.5 ਬੈਂਡ ਹਾਸਿਲ ਕੀਤੇ ਹਨ। ਸ: ਏਕਮਜੀਤ ਸਿੰਘ ਦੇ 2 ਮਾਡਿਊਲਾਂ ਵਿੱਚੋਂ 9-9 ਬੈਂਡ ਆਏ ਹਨ। ‘ਬੈਸਟ ਇੰਮੀਗ੍ਰੇਸ਼ਨ ਕੰਸਲਟੈਂਟ’ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਯੂਰਪ ਅਤੇ ਨਿਊਜ਼ੀਲੈਂਡ ਲਈ ਇੰਮੀਗ੍ਰੇਸ਼ਨ ਸਲਾਹਕਾਰ ਵਜੋਂ ਸੇਵਾਵਾਂ ਦੇ ਰਹੀ ਹੈ। ਆਈਲੈਟਸ ਜਰਨਲ ਦੀ ਉਕਤ ਪ੍ਰੀਖਿਆ 15 ਨਵੰਬਰ ਨੂੰ ਹੋਈ ਸੀ, ਜਦੋਂ ਕਿ ਇਸ ਦਾ ਨਤੀਜਾ 21 ਨਵੰਬਰ ਨੂੰ ਆਇਆ। ਆਈਲੈਟਸ ਦਾ ਇਹ ਟੈਸਟ ਹੁਣ ਕੰਪਿਊਟਰ ‘ਤੇ ਆਨਲਾਇਨ ਹੋਣਾ ਵੀ ਸ਼ੁਰੂ ਹੋ ਗਿਆ ਹੈ। ਆਈਲੈਟਸ ਜਨਰਲ ‘ਚੋਂ ਘੱਟ ਤੋਂ ਘੱਟ 7.5 ਬੈਂਡ ਲੈਣ ਨਾਲ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ ਅਤੇ ਕੁਝ ਹੋਰ ਦੇਸ਼ਾਂ ਦੀ ਪੀ.ਆਰ. ਲੈਣ ਲਈ ਯੋਗ ਹੋ ਜਾਂਦਾ ਹੈ। ਬੈਸਟ ਇਮੀਗ੍ਰੇਸ਼ਨ ਕੰਸਲਟੈਂਟ ਦੀ ਇਹ ਵੱਡੀ ਪ੍ਰਾਪਤੀ ਹੈ। ਉਸ ਵੱਲੋਂ ਵਿਦਿਆਰਥੀਆਂ ਨੂੰ ਬਿਹਤਰ ਸਲਾਹਾਂ ਅਤੇ ਆਇਲੈਟਸ ਕੋਚਿੰਗ ਦਿੱਤੀ ਜਾਂਦੀ ਹੈ। ਸ: ਏਕਮਜੀਤ ਸਿੰਘ ਦੇ 8.5 ਬੈਂਡ ਆਉਣ ਤੋਂ ਬਾਅਦ ਕੰਪਨੀ ਪ੍ਰਬੰਧਕਾਂ ਅਤੇ ਪਰਿਵਾਰ ਨੂੰ ਲਗਾਤਾਰ ਵਧਾਈ ਸੰਦੇਸ਼ ਮਿਲ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਬੈਸਟ ਇਮੀਗ੍ਰੇਸ਼ਨ ਕੰਸਲਟੈਂਟ ਦਾ ਦਫ਼ਤਰ ਗ੍ਰੀਨ ਪਾਰਕ ਜਲੰਧਰ ਵਿਖੇ ਬੱਸ ਅੱਡੇ ਦੇ ਸਾਹਮਣੇ ਸਥਿਤ ਹੈ। ਚਾਹਵਾਨ ਕੰਪਨੀ ਦੇ ਐਮ.ਡੀ. ਸ. ਗਾਬਾ ਨਾਲ ਫੋਨ ਨੰਬਰ 98082-00001 ‘ਤੇ ਸੰਪਰਕ ਕਰ ਸਕਦੇ ਹਨ।