April 22, 2026 10:07 am

ਪਿੰਡਾਂ ਨੂੰ ‘ਡਰੱਗ ਫਰੀ’ ਬਣਾਉਣ ਲਈ ਪੰਚਾਇਤਾਂ ਪੱਬਾਂ-ਭਾਰ-ਕੜੇ ਮਾਪਦੰਡਾਂ ਦੀ ਕਸੌਟੀ ‘ਤੇ ਖਰੇ ਉਤਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ 7 ਹੋਰ ਪਿੰਡ ‘ਡਰੱਗ ਫਰੀ’ ਘੋਸ਼ਿਤ

ਹੁਸ਼ਿਆਰਪੁਰ, 21 ਨਵੰਬਰ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਜ਼ਿਲ•ਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਪੱਬਾਂ ਭਾਰ ਹੋ ਗਈਆਂ ਹਨ ਅਤੇ ਪੰਚਾਇਤਾਂ ਦੀ ਪਹਿਲਕਦਮੀ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਜ਼ਿਲ੍ਹਾ ਪ੍ਰਸਾਸ਼ਨ ਵਲੋਂ 7 ਹੋਰ ਪਿੰਡਾਂ ਨੂੰ ‘ਡਰੱਗ ਫਰੀ’ ਘੋਸ਼ਿਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਹੁਸ਼ਿਆਰਪੁਰ ਸਬ-ਡਵੀਜ਼ਨ ਦੇ 7 ਪਿੰਡਾਂ ਟੱਪਾ, ਕੋਰਟ, ਕੂਕਾਨੇਟ, ਢੋਲਬਾਹਾ, ਦੇਹਰੀਆਂ, ਪਟਿਆਲ ਅਤੇ ਮਹਿੰਗਰੋਵਾਲ ਨੂੰ ‘ਡਰੱਗ ਫਰੀ’ ਪਿੰਡਾਂ ਦਾ ਸਰਟੀਫਿਕੇਟ ਸੌਂਪਿਆ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਸਬ-ਡਵੀਜ਼ਨ ਦੇ ਹੀ 5 ਪਿੰਡਾਂ ਨਾਰਾ, ਠਰੋਲੀ, ਸੱਜਣ, ਅਖਲਾਸਪੁਰ, ਬ੍ਰਹਮਜੀਤ, ਦਸੂਹਾ ਸਬ-ਡਵੀਜ਼ਨ ਦੇ 6 ਪਿੰਡਾਂ ਉਡਰਾ, ਮੱਕੋਵਾਲ ਚੜ•ਦੀ ਪੱਤੀ, ਚੰਡੀਦਾਸ, ਚੱਕ ਨੂਰ ਅਲੀ, ਖੰਗਵਾੜੀ, ਭੰਬੋਵਾਲ, ਮੁਕੇਰੀਆਂ ਸਬ-ਡਵੀਜ਼ਨ ਦੇ 1 ਪਿੰਡ ਬਹਿਬਲ ਮੰਜ ਅਤੇ ਗੜ•ਸ਼ੰਕਰ ਸਬ-ਡਵੀਜ਼ਨ ਅਧੀਨ ਪੈਂਦੇ 8 ਪਿੰਡਾਂ ਰਾਵਲ ਪਿੰਡੀ, ਕੰਬਾਲਾ, ਫਤਿਹਪੁਰ ਕਲਾਂ, ਡੇਰੋਂ, ਨਾਜਰਪੁਰ, ਮੁਕੰਦਪੁਰ, ਕੁਲੇਵਾਲ, ਮੋਜੀਪੁਰ ਸਮੇਤ 20 ਪਿੰਡਾਂ ਨੂੰ ‘ਡਰੱਗ ਫਰੀ’ ਪਿੰਡ ਘੋਸ਼ਿਤ ਕਰਨ ਦੇ ਸਰਟੀਫਿਕੇਟ ਸੌਂਪ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਪੰਚਾਇਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਚਾਇਤਾਂ ਅਤੇ ਪਿੰਡ ਵਾਸੀਆਂ ਵਲੋਂ ਆਪਣੇ ਪਿੰਡਾਂ ਨੂੰ ‘ਡਰੱਗ ਫਰੀ’ ਬਣਾਉਣ ਦਾ ਚੁੱਕਿਆ ਬੀੜਾ ਇਕ ਤੰਦਰੁਸਤ ਸਮਾਜ ਸਿਰਜਣ ਲਈ ਸਹਾਈ ਸਾਬਿਤ ਹੋਵੇਗਾ। ਉਨ•ਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਬਿਲਕੁੱਲ ਗੁਪਤ ਰੱਖਿਆ ਜਾਵੇਗਾ।। ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਨੂੰ ਹਦਾਇਤ ਕੀਤੀ ਕਿ ਡਰੱਗ ਫਰੀ ਕੀਤੇ ਗਏ ਪਿੰਡਾਂ ਦੀ 15 ਦਿਨਾਂ ਬਾਅਦ ਚੈਕਿੰਗ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ•ਾਂ ਜੀ.ਓ.ਜੀ ਨੂੰ ਵੀ ਇਨ੍ਹਾਂ ਪਿੰਡਾਂ ਦੀ ਨਿਗਰਾਨੀ ਕਰਨ ਲਈ ਕਿਹਾ। ਇਸ ਮੌਕੇ ਐਸ.ਪੀ, ਨਾਰਕੋਟਿਕਸ ਮੈਡਮ ਮਨਜੀਤ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਸ਼੍ਰੀ ਅਮਿਤ ਸਰੀਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ 7 ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ।

Send this to a friend