ਲੁਧਿਆਣਾ, 19 ਨਵੰਬਰ (ਜਸਪਾਲ ਅਰੋੜਾ)- ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਜਮਾਲਪੁਰ ਸਰਪੰਚ ਕਲੋਨੀ ਵਿਖੇ ਛਾਪੇਮਾਰੀ ਦੌਰਾਨ ਕਾਰ ਸਵਾਰ ਪੁਲਸ ਮੁਲਾਜ਼ਮ ਨੂੰ 51 ਗ੍ਰਾਮ ਹੈਰੋਇਨ 5 ਖਾਲੀ ਸਰਿੰਜਾਂ ਇਕ ਇਲੈਕਟ੍ਰੋਨਿਕ ਕੰਡਾ 13 ਖਾਲੀ ਲਿਫਾਫੇ 1ਚਮਚੇ ਸਮੇਤ ਕਾਬੂ ਕੀਤਾ ਹੈ। ਐਸ ਟੀ ਐਫ ਦੇ ਏ ਆਈ ਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਪੁਲਸ ਮੁਲਾਜ਼ਮ ਜਮਾਲਪੁਰ ਸਰਪੰਚ ਕਲੋਨੀ ਵਿਖੇ ਭਾਰੀ ਮਾਤਰਾ ਚ ਨਸ਼ਾ ਤਸਕਰੀ ਕਰਨ ਲਈ ਆਇਆ ਹੋਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਸਰਪੰਚ ਕਲੋਨੀ ਚ ਛਾਪੇਮਾਰੀ ਕਰਕੇ ਕਾਰ ਸਵਾਰ ਪੁਲਸ ਮੁਲਾਜਮ ਨੂੰ ਭਾਰੀ ਮਾਤਰਾ ਚ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਸੈਕਟਰ 32 ਉਂਕਾਰ ਵਿਹਾਰ ਨਿਵਾਸੀ ਅਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਜੋਂ ਹੋਈ ਪੁਲਸ ਅਨੁਸਾਰ ਫੜਿਆ ਗਿਆ ਦੋਸ਼ੀ ਪੁਲਸ ਮੁਲਾਜ਼ਮ ਪੁਲਸ ਲਾਇਨ ਵਿਖੇ ਸੀਨੀਅਰ ਕਾਂਸਟੇਬਲ ਦੇ ਉਹਦੇ ਤੇ ਤੈਨਾਤ ਸੀ ਅਤੇ ਉਹ ਇਕ ਮਹੀਨੇ ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ ਪੁਲਿਸ ਅਨੁਸਾਰ ਦੋਸ਼ੀ ਮੁਲਾਜ਼ਮ ਬਰਾਮਦ ਹੋਈ ਹੈਰੋਇਨ ਜਮਾਲਪੁਰ ਕਿਸੇ ਅਣਪਛਾਤੇ ਵਿਅਕਤੀ ਕੋਲੋ ਲੈ ਕੇ ਆਉਂਦਾ ਸੀ ਅਤੇ ਉਹ ਪਿਛਲੇ 6 , 7 , ਸਾਲ ਤੋਂ ਖੁਦ ਵੀ ਹੈਰੋਇਨ ਦਾ ਨਸ਼ਾ ਕਰਦਾ ਆ ਰਿਹਾ ਸੀ ਫਿਲਹਾਲ ਪੁਲਸ ਟੀਮ ਨੇ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।