ਸਾਦਿਕ, 28 ਮਈ (ਅਨੂੰ ਨਰੂਲਾ, ਗੁਲਜ਼ਾਰ ਮਦੀਨਾ)-ਜ਼ਿਲਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਜੰਡ ਸਾਹਿਬ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਕ ਦੇ ਏ.ਟੀ.ਐਮ 5 ਲੱਖ 31 ਹਾਜਰ ਰੁਪਏ ਗਾਇਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੈਂਕ ਦੇ ਸਹਾਇਕ ਮੈਨੇਜਰ ਸੁਨੀਤਾ ਰਾਣੀ ਨੇ ਦੱਸਿਆ ਕਿ ਸਾਡੀ ਬਰਾਂਚ ਦੇ ਵਿਚ ਜੋ ਏ.ਟੀ.ਐਮ ਮਸ਼ੀਨ ਲੱਗੀ ਹੋਈ ਹੈ ਉਹ ਐਫ.ਆਈ.ਐਸ ਕੰਪਨੀ ਕੋਲ ਠੇਕੇ ’ਤੇ ਦਿੱਤੀ ਹੋਈ ਹੈ। ਏ.ਟੀ.ਐਮ ਮਸ਼ੀਨ ਵਿੱਚ ਪੈਸੇ ਪਾਉਣ ਦਾ ਕੰਮ ਐਫ.ਆਈ.ਐਸ ਕੰਪਨੀ ਦਾ ਹੈ ਸਾਡਾ ਏ.ਟੀ.ਐਮ ਮਸ਼ੀਨ ਨਾਲ ਕੋਈ ਲੈਣ ਦੇਣ ਨਹੀ ਹੈ। ਸਾਦਿਕ ਵਿਖੇ ਪੰਜਾਬ ਨੈਸ਼ਨਲ ਬੈਕ ਬਰਾਂਚ ਵਿੱਚ ਲੱਗੀ ਇਸ ਏ.ਟੀ.ਐਮ ਮਸ਼ੀਨ ਵਿੱਚ ਅਸੀ ਨਾ ਤਾਂ ਬਕਾਇਆ ਦੇਖ ਸਕਦੇ ਹਾਂ ਤੇ ਨਾ ਹੀ ਅਸੀਂ ਇਸ ਮਸ਼ੀਨ ਵਿਚ ਪੈਸੇ ਪਾ ਸਕਦੇ ਹਾਂ
। ਬਰਾਂਚ ਵਿਚ ਪਤਾ ਲੱਗਾ ਕਿ ਬੈਂਕ ਦੇ ਇਸ ਏ.ਟੀ.ਐਮ ਨੂੰ ਐਫ.ਆਈ.ਐਸ ਕੰਪਨੀ ਦੇ ਮੁਲਾਜਮ ਅਰੁਣ ਕੁਮਾਰ ਨੇ ਏ.ਟੀ.ਐਮ ਸ਼ਟਰ ਬੰਦ ਕਰਵਾਇਆ ਸੀ। ਇਸ ਸੰਬੰਧ ਵਿਚ ਸ਼ੱਕ ਪੈਣ ’ਤੇ ਬੈਕ ਦੇ ਮੈਨੇਜਰ ਵੱਲੋਂ ਥਾਣਾ ਸਾਦਿਕ ਵਿਖੇ ਏ.ਟੀ.ਐਮ ਦੀ ਮਸ਼ੀਨ ਦੀ ਫੋਟੋ ਫੁਟਜ ਅਤੇ ਵੀਡੀਓ ਫੁਟਜ ਲੈਣ ਸੰਬੰਧੀ ਦਰਖਾਸਤ ਵੀ ਦਿੱਤੀ ਗਈ ਸੀ। ਫਿੰਗਟ ਪ੍ਰਿੰਟ ਅਤੇ (ਲੌਕ) ਪਾਸਵਰਡ ਅਧਿਕਾਰੀਆਂ ਚੰਡੀਗੜ ਤੋ ਅਜੇ ਕਾਹਲੋ ਮੈਨੇਜਰ ਟੀਮ, ਲੁਧਿਆਣਾ ਤੋ ਭੁਪਿੰਦਰ ਸਿੰਘ ਬਰਾਂਚ ਮੈਨੇਜਰ, ਦਿੱਲੀ ਤੋ ਰਾਹੁਲ ਓ.ਟੀ.ਸੀ, ਫਿਰੋਜਪੁਰ ਤੋ ਏ.ਐਸ.ਆਈ ਪੂਰਨ ਸਿੰਘ, ਸੋਮ ਨਾਥ, ਜਸਵੀਰ ਸਿੰਘ ਆਦਿ ਜਾਂਚ ਅਧਿਕਾਰੀਆਂ ਦੀ ਟੀਮ ਵਿਸ਼ੇਸ਼ ਤੌਰ ’ਤੇ ਸਾਦਿਕ ਪੁੱਜੀ। ਜਾਂਚ ਟੀਮ ਦੁਆਰਾ ਸੀ.ਟੀ.ਟੀ ਵੀ ਦੀ ਫੁਟੇਜ਼ ਦੇਖ ਕੇ ਦੱਸਿਆ ਗਿਆ ਕਿ ਇਸ ਏ.ਟੀ.ਐਮ ਮਸ਼ੀਨ ਲੁੱਟਣ ਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਦੋ ਜਾਣੇ ਆਏ ਸਨ ਇਹ ਘਟਨਾ ਸ਼ਾਮ ਲਗਭਗ 6 ਵੱਜ ਕੇ 10 ਮਿੰਟ ’ਤੇ ਹੈ। ਇਕ ਆਦਮੀ ਏ.ਟੀ.ਐਮ ਮਸ਼ੀਨ ਵਾਲੇ ਬਣੇ ਕਮਰੇ ਵਿੱਚ ਗਿਆ ਤੇ ਦੂਸਰੇ ਨੇ ਵਿਅਕਤੀ ਨੇ ਏ.ਟੀ.ਐਮ ਦਾ ਸਟਰ ਗੇਟ ਬੰਦ ਕਰ ਦਿੱਤਾ ਪੈਸੇ ਚੋਰੀ ਕਰਨ ਵਾਲੇ ਆਦਮੀ ਨੇ ਹਰੇ ਰੰਗ ਦੀ ਟੋਪੀ , ਕਾਲੇ ਰੰਗ ਦੀ ਐਨਕ ਅਤੇ ਡੱਬਿਆ ਵਾਲੀ ਸ਼ਰਟ ਪਾਈ ਹੋਈ ਸੀ । ਭਰੋਸੇਯੋਗ ਸੂਤਰਾ ਤੋ ਪਤਾ ਲੱਗਾ ਹੈ ਕਿ ਏ.ਟੀ.ਐਮ ਵਿੱਚ ਕੈਸ਼ ਪਾਉਣ ਲਈ ਦੋ ਜਾਣਿਆਂ ਕੋਲ ਵੱਖ ਵੱਖ ਪਾਸਵਰਡ ਹੁੰਦਾ ਹੈ। ਦੋਵੇ ਜਣੇ ਆਪਣਾ ਆਪਣਾ ਪਾਸਵਰਡ ਲਗਾਉਣਗੇ ਤਾ ਉਹ ਵਿਅਕਤੀ ਮਸ਼ੀਨ ਵਿੱਚ ਕੈਸ਼ ਪਾ ਸਕਣਗੇ। ਪਰ ਨੌਜਵਾਨ ਫਰਲੋ ਮਾਰਨ ਲਈ ਆਪਣਾ ਪਾਸਵਰਡ ਇਕ ਦੂਜੇ ਨੂੰ ਦੱਸ ਦਿੰਦੇ ਹਨ ਤੇ ਇਕ ਹੀ ਆਦਮੀ ਕੈਸ਼ ਦਾ ਕੰਮ ਕਰਨ ਲੱਗ ਪੈਦਾ ਹੈ। ਮਸ਼ੀਨ ਵਿੱਚ ਕੈਸ਼ ਪਾਉਣ ਸਮੇ ਇਹ ਏ.ਟੀ.ਐਮ ਦੇ ਗਾਰਡ ਨੂੰ ਵੀ ਕੋਲ ਨਹੀਂ ਖੜਣ ਦਿੰਦੇ। ਇਸ ਮੌਕੇ ਐਸ.ਐਚ.ਓ ਥਾਣਾ ਸਾਦਿਕ ਰਵੀ ਕੁਮਾਰ, ਹੌਲਦਾਰ ਸੁਖਦਾਤਾ ਪਾਲ, ਸ਼ਵਿਦਰ ਸਿੰਘ ਸਮੇਤ ਪੁਲਿਸ ਪਾਰਟੀ ਹਾਜਰ ਸੀ।



