ਸਿੱਖ ਪੰਥ ਦੀ ਪ੍ਰਮੁੱਖ ਹਸਤੀ, ਉਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਨੇ ਧਾਰਮਿਕ ਰੁਚੀ ਅਤੇ ਧਾਰਮਿਕ ਰੁਝੇਵਿਆਂ ਕਾਰਨ ਅਖ਼ਬਾਰੀ ਲਾਇਨ ਨਾਲੋਂ ਸਵੈ ਇੱਛਾ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਇਸੇ ਅਤੀ ਉਤਮ ਭਾਵਨਾ ਨਾਲ ਹੀ ਰੋਜ਼ਾਨਾ ‘ਪੰਜਾਬ ਟਾਇਮਜ਼’ ਜਲੰਧਰ ਦੀ ਸਰਪ੍ਰਸਤੀ ਅਤੇ ਟਰੱਸਟ ਦੀ ਚੇਅਰਮੈਨੀ ਦਾ ਸਵੈ ਤਿਆਗ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਭਾਵਨਾ ਪ੍ਰਗਟ ਕੀਤੀ ਹੈ ਕਿ ‘ਪੰਜਾਬ ਟਾਇਮਜ਼’ ਦੀ ਸਰਪ੍ਰਸਤੀ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੁਦ ਕਰਨਗੇ। ਬਾਬਾ ਜੀ ਨੇ ਸਮੂਹ ਸੰਗਤਾਂ, ਪੰਜਾਬ ਟਾਇਮਜ਼ ਦੇ ਸਟਾਫ ਅਤੇ ਪੱਤਰਕਾਰਾਂ ਦੇ ਵਡਮੁੱਲੇ ਸਹਿਯੋਗ ਅਤੇ ਸਤਿਕਾਰ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ‘ਪੰਜਾਬ ਟਾਇਮਜ਼’ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਇੱਛਾ
ਪ੍ਰਗਟ ਕੀਤੀ ਹੈ ਕਿ ਇਹ ਅਖ਼ਬਾਰ ਨਿਰਪੱਖ ਰਹਿ ਕੇ ਇਸੇ ਤਰ੍ਹਾਂ ਪੰਥ ਦੀ ਨਿਸ਼ਕਾਮ ਸੇਵਾ ਕਰਦਾ ਰਹੇ। ਅਖ਼ਬਾਰ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨੇ ‘ਪੰਜਾਬ ਟਾਇਮਜ਼’ ਲਈ ਬਾਬਾ ਜੀ ਵੱਲੋਂ ਪਾਏ ਅਥਾਹ ਯੋਗਦਾਨ, ਅਗਵਾਈ ਅਤੇ ਸਰਪ੍ਰਸਤੀ ਲਈ ਕੋਟਿ ਕੋਟਿ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਪੰਜਾਬ ਟਾਇਮਜ਼’ ਲਈ ਬਾਬਾ ਜੀ ਦੀ ਸਰਪ੍ਰਸਤੀ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਦਾ ਇਕ ਅਨਮੋਲ ਅਧਿਆਏ ਹੈ ਜਿਸ ਨੂੰ ਅਖ਼ਬਾਰ ਦੇ ਸਾਰੇ ਪਾਠਕ/ਸ਼ੁਭਚਿੰਤਕ ਸਦਾ ਆਪਣੇ ਦਿਲ ’ਚ ਸਾਂਭ ਕੇ ਰੱਖਣਗੇ। ਇਥੇ ਜਿਕਰਯੋਗ ਹੈ ਬਾਬਾ ਜੀ 31 ਜਨਵਰੀ 2013 ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਖ਼ਬਾਰ ਦੇ ਸਰਪ੍ਰਸਤ ਅਤੇ ਚੇਅਰਮੈਨ ਥਾਪੇ ਗਏ ਸਨ।



