Skip to content
Independent perspectives. Global stories.
BREAKING

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਪੰਜਾਬ ਸਰਕਾਰ ਵੱਲੋਂ ਸਨਮਾਨਿਤ

Share this story

ਅੰਮ੍ਰਿਤਸਰ, 12 ਨਵੰਬਰ (ਦਵਾਰਕਾ ਨਾਥ ਰਾਣਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ ਸਮਾਗਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਸਥਿਤ ਇੰਦਰ ਕੁਮਾਰ ਗੁਜ਼ਰਾਲ ਯੂਨੀਵਰਸਿਟੀ ‘ਚ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਅੰ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ: ਐਸ.ਪੀ ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਬਾਬੇ ਨਾਨਕ ਵੱਲੋਂ ਰੁਸ਼ਨਾਏ ਗਏ ਮਨੁੱਖਤਾ ਦੀ ਸੇਵਾ ਦੇ ਰਾਹ ਤੇ ਤੁਰਦਿਆਂ ਹੁਣ ਤੱਕ ਦੇਸ਼-ਵਿਦੇਸ਼ ਅੰਦਰ ਕੁਦਰਤੀ ਤੇ ਗੈਰ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਣ ਵਾਲੇ ਹਰੇਕ ਵੇਰਗ ਤੇ ਧਰਮ ਦੇ ਲੱਖਾਂ ਹੀ ਲੋਕਾਂ ਦੀ ਮਦਦ ਲਈ ਅਨੇਕਾਂ ਹੀ ਸਮਾਜ ਭਲਾਈ ਦੇ ਜ਼ਿਕਰਯੋਗ ਕਾਰਜ ਕਰਦਿਆਂ ਇੱਕ ਵੱਖਰੀ ਛਾਪ ਛੱਡੀ ਹੈ । ਉਥੇ ਹਾਲ ਹੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦੇ ਮੁੱਖ ਦੁਆਰ ਉੱਤੇ ਇੱਕ ਓਂਕਾਰ ਅਤੇ ਰਬਾਬ ਦਾ ਸਿਲਾਲੇਖ ਸਥਾਪਿਤ ਕਰਨ,ਕਰਤਾਰਪੁਰ ਸਾਹਿਬ ਦੇ ਪੂਰੇ ਰਸਤੇ ਉੱਪਰ ਆਉਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਇਥੇ ਬਣਨ ਵਾਲੀਆਂ ਸਰਾਵਾਂਅਤੇ ਇਮੀ—ਗ੍ਰੇਸ਼ਨ ਸੈਂਟਰਾਂਆਦਿ ‘ਚ ਪੀਣ ਵਾਲੇ ਸਾਫ ਸੁਥਰੇ ਫਿਲਟਰਡ ਪਾਣੀ ਦੇ ਪ੍ਰਬੰਧ ਦੀ ਜਿੰਮੇਵਾਰੀ ਚੁੱਕਣ,ਇਥੇ ਪੁੱਜਣ ਵਾਲੇ ਬਜ਼ੁਰਗ ਤੇ ਅੰਗਹੀਣ ਸ਼ਰਧਾਲੂਆਂ ਲਈ ਵੀਲ ਚੇਅਰਾਂਦਾ ਪ੍ਰਬੰਧ ਕਰਨ ਅਤੇ ਇੱਥੇ ਹੋਏ ਸਮਾਗਮਾਂ ਦੌਰਾਨ ਆਉਣ ਵਾਲੀਆਂਪ੍ਰਮੁੱਖ ਸਖਸ਼ੀਅਤਾਂਨੂੰ ਭੇ—ਟ ਕੀਤੀਆਂਗਈਆਂਗੁਰੂ ਸਾਹਿਬ ਦੇ ਫ਼ਲਸਫ਼ੇ ਤੇ ਅਧਾਰਿਤ ਕਿਤਾਬਾਂਪ੍ਰਕਾਸ਼ਿਤ ਕਰਵਾਉਣ ਤੋ— ਬਿਨਾਂਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਮੌਕੇ ਪੁੱਜੀਆਂਲੱਖਾਂਹੀ ਸੰਗਤਾਂਦੀ ਸਹੂਲਤ ਲਈ ਜੋੜਾ ਘਰਾਂਅਤੇ ਪਖਾਨਿਆਂਦੇ ਬਾਹਰ 3 ਲੱਖ ਸਲੀਪਰਾਂ(ਚੱਪਲਾ—) ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੁਲਤਾਪੁਰ ਲੋਧੀ, ਸਿਧਵਾਂਦੋਨਾ, ਅਪੰਗ ਆਸ਼ਰਮ ਜਲੰਧਰ ਅਤੇ ਬਟਾਲਾ ਵਿਖੇ ਮੈਡੀਕਲ ਲੈਬੋਰਟਰੀ ਤੇ ਡਾਇਗਨੋਜ਼ ਸੈਂਟਰ ਖੋਲਣ ਤੋਂ ਇਲਾਵਾ ਜਲੰਧਰ, ਸੁਲਤਾਨਪੁਰ ਲੋਧੀ ਅਤੇ ਮਲਸੀਆਂਆਦਿ ਰੇਲਵੇ ਸਟੇਸ਼ਨਾਂ ਰਾਹੀਂ ਆਉਣ ਵਾਲੀਆਂ ਸੰਗਤਾਂ ਲਈ ਵੀ ਵੀਲ੍ਹ ਚੇਅਰਾਂਅਤੇ ਲੋੜ ਪੈਣ ਤੇ ਸਟਰੇਚਰਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਟਰੱਸਟ ਵੱਲੋਂ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਮਰੀਜ਼ਾਂਦੀ ਸਹੂਲਤ ਲਈ ਕੁੱਲ 50 ਕਲੀਨਿਕਲ ਲੈਬਾਰਟਰੀਆਂਅਤੇ ਡਾਇਗਨੋਜ਼ ਸੈਂਟਰ ਖੋਲੇ ਜਾ ਰਹੇ ਹਨ ਜਿੰਨਾਂ ਵਿੱਚੋਂ 13 ਸੈਂਟਰਾਂਦੀ ਸ਼ੁਰੂਆਤ ਹੋ ਚੁੱਕੀ ਹੈ।

WRITTEN BY