Skip to content
Independent perspectives. Global stories.
BREAKING

ਗੰਗਾ ਨਥਾਣਾ ਦੀਆਂ ਸੰਗਤਾਂ ਸੁਲਤਾਨਪੁਰ ਲੋਧੀ ਲਈ ਰਵਾਨਾ

Share this story

ਨਥਾਣਾ, 1 ਨਵੰਬਰ (ਚਰਨਜੀਤ ਸਿੱਧੂ, ਗੁਰਮੀਤ ਸੇਮਾ)- ਅੱਜ ਨਥਾਣਾ-ਗੰਗਾ ਦੀ ਸੰਗਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਨੂੰ ਮਨਾਉਣ ਲਈ ਅੱਜ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਥਾਣਾ ਤੋਂ ਲੱਖਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਗੰਗਾ ਦੀ ਅਗਵਾਈ ਅਤੇ ਅਜੀਤ ਦੁਆ ਨਥਾਣਾ ਦੀ ਅਗਵਾਈ ਵਿੱਚ ਤਕਰੀਬਨ 80 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋਇਆ ਇਸ ਮੌਕੇ ਗੁਰਦੁਆਰਾ ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਪ੍ਰਭਾਤ ਫੇਰੀ ਜਾਂ ਨਗਰ ਕੀਰਤਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਪਰ ਇਸ ਵਾਰ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਦੇ ਦਰਸ਼ਨ ਕਰਵਾਉਣ ਲਈ ਅਜੀਤ ਸਿੰਘ ਦੁਆ ਨੇ 5 ਗੱਡੀਆਂ ਦੀ ਸੇਵਾ ਦਾ ਪ੍ਰਬੰਧ ਕੀਤਾ ਹੈ। ਇਹ ਜੱਥਾ ਅੱਜ ਦਰਸ਼ਨ ਕਰ ਕੇ ਸ਼ਾਮ ਨੂੰ ਗੁਰਦੁਆਰਾ ਨਥਾਣਾ ਵਿਖੇ ਵਾਪਿਸ ਪਹੁੰਚ ਜਾਵੇਗਾ।

WRITTEN BY