June 2, 2026 6:53 am

ਨੇਤਾਜੀ ਸੁਭਾਸ਼ ਚੰਦਰ ਨੂੰ ਮਿਲੇਗਾ ਭਾਰਤ ਰਤਨ?

ਕੋਲਕਾਤਾ, 24 ਮਈ (ਪੀ.ਟੀ.)-ਬੰਗਾਲ ਦੇ ਪ੍ਰਸਿੱਧ ਕ੍ਰਾਂਤੀਕਾਰੀ ਨੇਤਾਜੀ ਸੁਭਾਸ ਚੰਦਰ ਬੋਸ ਨੂੰ ਭਾਰਤ ਰਤਨ ਮਿਲ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੋਲਕਾਤਾ ਦੀਆਂ ਰੈਲੀਆਂ ਚ ਮੋਦੀ ਨੇ ਨੇਤਾਜੀ ਨੂੰ ਆਪਣਾ ਰੋਲ ਮਾਡਲ ਦੱਸਿਆ ਸੀ ਤੇ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਬੰਗਾਲੀਆਂ ਚ ਆਪਣੀ ਇਮੇਜ ਨੂੰ ਹੋਰ ਪੱਕਾ ਕਰਨ ਲਈ ਇਹ ਫੈਸਲਾ ਕੀਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਇਸ ਫੈਸਲੇ ਨਾਲ ਸਹਿਮਤ ਹਨ। ਪਰ ਇਸ ਨਾਲ ਵਿਵਾਦ ਹੋਣ ਦੀ ਵੀ ਸੰਭਾਵਨਾ ਹੈ। ਕਿਉਂਕਿ ਇਹ ਅਵਾਰਡ ਜੇਕਰ ਮੌਤ ਤੋਂ ਬਾਅਦ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਤਾਂ ਨੇਤਾਜੀ ਪ੍ਰੇਮੀ ਤੇ ਪਰਿਵਾਰ ਵਾਲੇ ਨਾਰਾਜ਼ ਹੋ ਸਕਦੇ ਹਨ ਕਿਉਂਕਿ ਅਜੇ ਤਕ ਨੇਤਾਜੀ ਦੀ ਮੌਤ ਦੀ ਪੁਸ਼ਟੀ ਨਹੀਂ ਹੋ ਸਕੀ। ਇਸਤੋਂ ਪਹਿਲਾਂ ਵੀ 1992 ਚ ਨਰਸਿਮਹਾ ਰਾਓ ਨੇ ਅਵਾਰਡ ਦੇਣ ਦਾ ਐਲਾਨ ਕੀਤਾ ਸੀ ਪਰ ਅਦਾਲਤ ਦੇ ਫੈਸਲੇ ਤੋਂ ਬਾਅਦ ਮਾਮਲਾ ਅੱਗੇ ਨਹੀਂ ਵਧ ਸਕਿਆ।

Send this to a friend