ਨਵੀਂ ਦਿੱਲੀ, 24 ਮਈ (ਪੀ.ਟੀ.)-26 ਮਈ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁੱਦੇ ਦੀ ਸਹੁੰ ਲੈਣ ਵਾਲੇ ਹਨ। ਕਿਸ ਨੂੰ ਮੰਤਰੀ ਬਣਾਇਆ ਜਾਵੇਗਾ ਤੇ ਕਿਸਦੇ ਹੱਥ ਖਾਲੀ ਰਹਿ ਜਾਣਗੇ, ਇਸਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਮੰਤਰੀਮੰਡਲ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੰਥਨ ਜਾਰੀ ਹੈ। ਅੱਜ ਸਵੇਰੇ ਵੀ ਮੇਲ – ਮੁਲਾਕਾਤਾਂ ਦਾ ਦੌਰ ਜਾਰੀ ਹੈ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ। ਰਾਜਨਾਥ ਗ੍ਰਹਿ ਮੰਤਰੀ ਬਣੇ ਤਾਂ ਅੰਦਰੂਨੀ ਸੁਰੱਖਿਆ ਨੂੰ ਗ੍ਰਹਿ ਮੰਤਰਾਲੇ ਤੋਂ ਵੱਖ ਕੀਤਾ ਜਾ ਸਕਦਾ ਹੈ। ਰਾਜਨਾਥ ਦੀ ਜਗ੍ਹਾ ਜੇਪੀ ਨੱਡਾ ਨੂੰ ਪਾਰਟੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਨਿਤਿਨ ਗਡਕਰੀ ਨੂੰ ਊਰਜਾ ਜਾਂ ਨਗਰ ਵਿਕਾਸ ਵਰਗਾ ਮੰਤਰਾਲਾ ਮਿਲ ਸਕਦਾ ਹੈ। ਸੁਸ਼ਮਾ ਤੇ ਮੁਰਲੀ ਮਨੋਹਰ ਜੋਸ਼ੀ
ਜਿਹੇ ਸੀਨੀਅਰ ਨੇਤਾਵਾਂ ਨੂੰ ਅਨੁਭਵ ਦੇ ਆਧਾਰ ’ਤੇ ਟਾਪ ਦੇ 4 ਮੰਤਰਾਲਿਆਂ ’ਚ ਜਗ੍ਹਾ ਮਿਲ ਸਕਦੀ ਹੈ। ਅੱਜ ਵੀ ਸਵੇਰੇ – ਸਵੇਰੇ ਹੀ ਭਾਜਪਾ ਨੇਤਾ ਜੇਪੀ ਨੱਡਾ ਮੋਦੀ ਨੂੰ ਮਿਲਣ ਗੁਜਰਾਤ ਭਵਨ ਪੁੱਜੇ। ਨਾਲ ਹੀ ਅਮਿਤ ਸ਼ਾਹ ਨੇ ਵੀ ਮੋਦੀ ਨਾਲ ਮੁਲਾਕਾਤ ਕੀਤੀ। ਖ਼ਬਰਾਂ ਹਨ ਕਿ ਨਰਿੰਦਰ ਮੋਦੀ ਛੋਟਾ ਕੈਬਨਿਟ ਬਣਾਉਣ ਦੇ ਪੱਖ ੍ਯਚ ਹਨ, ਜਦੋਂਕਿ ਸ਼ਿਵਸੈਨਾ ਜਿਹੇ ਸਾਥੀ ਦਲ ਮੰਤਰੀ ਮੰਡਲ ’ਚ ਜ਼ਿਆਦਾ ਜਗ੍ਹਾ ਚਾਹੁੰਦੇ ਹਨ। ਹਾਲਾਂਕਿ ਇਹ ਤੈਅ ਹੈ ਕਿ ਮੰਤਰੀ ਮੰਡਲ ’ਤੇ ਆਖਰੀ ਫੈਸਲਾ ਨਰਿੰਦਰ ਮੋਦੀ ਨੂੰ ਹੀ ਕਰਨਾ ਹੈ।