June 2, 2026 7:35 am

ਜੇਲਿਯਾਂਗ ਨੇ ਚੁੱਕੀ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਸਹੁੰ

ਕੋਹਿਮਾ, 24 ਮਈ (ਪੀ.ਟੀ.)- ਨਾਗਾ ਪੀਪਲਜ਼ ਫਰੰਟ ਦੇ ਨੇਤਾ ਟੀ. ਆਰ. ਜੇਲਿਯਾਂਗ ਨੇ ਅੱਜ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਲੋਕ ਸਭਾ ਲਈ ਚੁਣੇ ਜਾਣ ’ਤੇ ਨੇਫਿਓ ਰਿਓ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇ ਬਾਅਦ ਜੇਲਿਯਾਂਗ ਨੇ ਇਹ ਅਹੁਦਾ ਸੰਭਾਲਿਆ ਹੈ। ਰਾਜਪਾਲ ਅਸ਼ਵਨੀ ਕੁਮਾਰ ਨੇ ਰਾਜ ਭਵਨ ’ਚ 62 ਸਾਲਾ ਮੁੱਖ ਮੰਤਰੀ ਜੇਲਿਯਾਂਗ ਤੇ ਉਨ੍ਹਾਂ ਦੇ 11 ਮੈਂਬਰੀ ਮੰਤਰੀ ਮੰਡਲ ਨੂੰ ਸਹੁੰ ਚੁਕਾਈ। ਮਾਰਚ, 2013 ’ਚ ਡੈਮੋਕ੍ਰੇਟਿਕ ਅਲਾਇੰਸ ਆਫ਼ ਨਾਗਾਲੈਂਡ ਨੇ ਸਰਕਾਰ ਬਣਾਈ ਸੀ। 11 ਸਾਲਾਂ ਤੱਕ ਮੁੱਖ ਮੰਤਰੀ ਅਹੁਦਾ ਸੰਭਾਲਣ ਵਾਲੇ ਰਿਓ ਨੇ ਲੋਕ ਸਭਾ ਲਈ ਚੋਣ ਹੋਣ ’ਤੇ ਕੱਲ੍ਹ ਇਹ ਅਹੁਦਾ ਛੱਡ ਦਿੱਤਾ।

Send this to a friend