June 2, 2026 6:02 am

ਕਮਲਨਾਥ ਹੋ ਸਕਦੇ ਹਨ ਲੋਕਸਭਾ ’ਚ ਵਿਰੋਧੀ ਪੱਖ ਦੇ ਨੇਤਾ

Page-3_15 ਨਵੀਂ ਦਿੱਲੀ, 24 ਮਈ (ਪੀ.ਟੀ.)-ਕਾਂਗਰਸ ਦੇ ਸੀਨੀਅਰ ਸੰਸਦ ਕਮਲਨਾਥ ਨੂੰ ਲੋਕਸਭਾ ’ਚ ਨੇਤਾ ਵਿਰੋਧੀ ਧੜਾ ਮਨੋਨੀਤ ਕੀਤੇ ਜਾਣ ਦੀ ਉਂਮੀਦ ਹੈ। ਸੂਤਰਾਂ ਦੇ ਮੁਤਾਬਕ ਕਮਲਨਾਥ ਇਸ ਅਹੁੱਦੇ ਦੀ ਦੋੜ ’ਚ ਸਭ ਤੋਂ ਅੱਗੇ ਹਨ। ਕਾਂਗਰਸ ਦੇ ਇੱਕ ਸੀਨੀਅਰ ਸੰਸਦ ਨੇ ਦੱਸਿਆ ਕਿ ਸੀਨੀਅਰਤਾ ਦੇ ਆਧਾਰ ‘ਤੇ ਕਮਲਨਾਥ ਪਹਿਲੀ ਪਸੰਦ ਹਨ। ਸੰਸਦ ਨੇ ਇਹ ਵੀ ਕਿਹਾ ਕਿ ਕਾਂਗਰਸ ਸੰਸਦੀ ਦਲ ਦੇ ਪ੍ਰਮੁੱਖ ਵਿਰੋਧੀ ਪੱਖ ਦਾ ਨੇਤਾ ਮਨੋਨੀਤ ਕਰਨ ਤੋਂ ਪਹਿਲੇ ਹੋਰ ਗੱਲਾਂ ਦਾ ਵੀ ਧਿਆਨ ਰੱਖਾਂਗੇ। ਲੋਕਸਭਾ ਚੋਣਾਂ ’ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ-ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ’ਚ ਵਿਰੋਧੀ ਪੱਖ ਦੇ ਨੇਤਾ

ਦਾ ਅਹੁੱਦਾ ਲੈਣ ਦੇ ਖਿਲਾਫ ਹਨ। ਕਮਲਨਾਥ ਸੰਸਦ ’ਚ ਲੋਕ ਜਨਸ਼ਕਤੀ ਪਾਰਟੀ ਦੇ ਰਾਮਵਿਲਾਸ ਪਾਸਵਾਨ, ਨੈਸ਼ਨਲ ਪੀਪਲਸ ਪਾਰਟੀ ਦੇ ਪੀਏ ਸੰਗਮਾ ਦੇ ਨਾਲੋਂ ਸਭਤੋਂ ਸੀਨੀਅਰ ਮੈਬਰਾਂ ’ਚ ਹਨ।

Send this to a friend